ਹੁਣ ਆਸਮਾਨੀ ਬਿਜਲੀ ਡਿੱਗਣ ਤੋਂ ਅੱਧਾ ਘੰਟਾ ਪਹਿਲਾਂ ਹੀ ਕੀਤੀ ਜਾ ਸਕੇਗੀ ਉਸ ਦੀ ਭਵਿੱਖਬਾਣੀ

Friday, Nov 08, 2019 - 08:32 PM (IST)

ਹੁਣ ਆਸਮਾਨੀ ਬਿਜਲੀ ਡਿੱਗਣ ਤੋਂ ਅੱਧਾ ਘੰਟਾ ਪਹਿਲਾਂ ਹੀ ਕੀਤੀ ਜਾ ਸਕੇਗੀ ਉਸ ਦੀ ਭਵਿੱਖਬਾਣੀ

ਲੰਡਨ— ਵਿਗਿਆਨੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੁੜੀ ਇਸ ਸਰਲ ਤੇ ਸਸਤੀ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨਾਲ ਕਿਸੇ ਖੇਤਰ 'ਚ 30 ਕਿਲੋਮੀਟਰ ਦੇ ਦਾਇਰੇ 'ਚ ਕਿਤੇ ਵੀ ਬਿਜਲੀ ਡਿੱਗਣ ਦਾ ਅਨੁਮਾਨ ਅੱਧਾ ਘੰਟਾ ਪਹਿਲਾਂ ਹੀ ਲਾਇਆ ਜਾ ਸਕਦਾ ਹੈ। ਹੁਣ ਤੱਕ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਦਾ ਪਹਿਲਾਂ ਅਨੁਮਾਨ ਲਾਇਆ ਨਹੀਂ ਜਾ ਸਕਦਾ। ਇਸ ਨਾਲ ਲੋਕਾਂ ਤੇ ਪਸੂਆਂ ਦੀ ਜਾਨ ਜਾਣ ਦੇ ਨਾਲ ਹੀ ਘਰਾਂ ਤੇ ਜੰਗਲਾਂ 'ਚ ਅੱਗ ਦਾ ਵੀ ਡਰ ਹੁੰਦਾ ਹੈ।

ਬਿਜਲੀ ਡਿੱਗਣ ਕਾਰਨ ਜਹਾਜ਼ਾਂ ਦੀ ਵੀ ਲੈਂਡਿੰਗ ਕਰਵਾਉਣੀ ਪੈਂਦੀ ਹੈ, ਬਿਜਲੀ ਦੇ ਤਾਰ ਨੁਕਸਾਨੇ ਜਾਂਦੇ ਹਨ। ਹਾਲਾਂਕਿ ਸਵਿਟਜ਼ਰਲੈਂਡ 'ਚ ਇਕੋਲ ਪਾਲੀਟੈਕਨਿਕ ਫੈਡਰਲ ਡਿ ਲੌਸਾਨੇ ਦੇ ਰਿਸਰਚਰਾਂ ਨੇ ਕਿਹਾ ਕਿ ਇਸ ਬਾਰੇ 'ਚ ਅਜੇ ਤੱਕ ਘੱਟ ਜਾਣਕਾਰੀ ਹੈ ਕਿ ਬਿਜਲੀ ਬਣਦੀ ਕਿਵੇਂ ਹੈ ਤੇ ਇਸ ਗੱਲ ਦਾ ਪਹਿਲਾਂ ਅਨੁਮਾਨ ਲਗਾਉਣ ਲਈ ਕੋਈ ਆਸਾਨ ਤਕਨੀਕ ਨਹੀਂ ਹੈ ਕਿ ਬਿਜਲੀ ਕਦੋਂ ਤੇ ਕਿਥੇ ਡਿੱਗੇਗੀ। ਮੈਗੇਜ਼ੀਨ 'ਕਲਾਈਮੇਟ ਐਂਡ ਐਟਮਾਸਫਿਅਰਿਕ ਸਾਈਂਸ' 'ਚ ਇਸ ਨਵੀਂ ਪ੍ਰਣਾਲੀ ਦੀ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ 'ਚ ਮੌਸਮ ਵਿਗਿਆਨ ਦੇ ਅੰਕੜਿਆਂ ਤੇ ਏ.ਆਈ. ਦਾ ਸਮੂਹਿਕ ਇਸਤੇਮਾਲ ਕੀਤਾ ਗਿਆ ਹੈ। ਤਕਨੀਕ ਵਿਕਸਿਤ ਕਰਨ ਵਾਲੇ ਪੀ.ਐੱਚ.ਡੀ. ਵਿਦਿਆਰਥੀ ਆਮਿਰ ਹੁਸੈਨ ਮੁਸਤਜਾਬੀ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ ਹੌਲੀ ਤੇ ਜਟਿਲ ਹੈ ਤੇ ਉਸ 'ਚ ਰਾਡਾਰ ਜਾਂ ਉਪਗ੍ਰਹਿ ਤੋਂ ਅੰਕੜੇ ਇਕੱਠੇ ਹੁੰਦੇ ਹਨ, ਜੋ ਕਿ ਬਹੁਤ ਮਹਿੰਗਾ ਪੈਂਦਾ ਹੈ।


author

Baljit Singh

Content Editor

Related News