ਜਾਪਾਨ 'ਚ ਅੱਜ ਆ ਸਕਦੈ ਸ਼ਕਤੀਸ਼ਾਲੀ ਤੂਫਾਨ, 1929 ਉਡਾਣਾਂ ਰੱਦ

10/12/2019 9:30:46 AM

ਟੋਕੀਓ— ਜਾਪਾਨ ਵਿਚ ਸ਼ਕਤੀਸ਼ਾਲੀ ਤੂਫਾਨ ਆਉਣ ਦੇ ਮੱਦੇਨਜ਼ਰ ਰਾਜਧਾਨੀ ਟੋਕੀਓ ਵਿਚ ਸੈਂਕੜੇ ਉਡਾਣਾਂ ਅਤੇ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਜਾਪਾਨ ਹਵਾਈ ਕੰਪਨੀ ਨੇ 1929 ਕੌਮਾਂਤਰੀ ਤੇ ਘਰੇਲੂ ਉਡਾਣਾਂ ਰੱਦ ਕੀਤੀਆਂ। ਰਾਜਧਾਨੀ ਟੋਕੀਓ ਅਤੇ ਜਾਪਾਨ ਦੇ ਪ੍ਰਸ਼ਾਂਤ ਤਟ 'ਤੇ 80 ਸੈਂਟੀਮੀਟਰ (31ਇੰਚ) ਮੀਂਹ ਅਤੇ ਤੇਜ਼ ਹਨੇਰੀ, ਤੂਫਾਨ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ। ਫਿਲਹਾਲ ਟੋਕੀਓ 'ਚ ਤੇਜ਼ ਹਵਾ ਦੇ ਨਾਲ ਮੀਂਹ ਪੈ ਰਿਹਾ ਹੈ। ਤੂਫਾਨ ਨਾਲ ਨਜਿੱਠਣ ਲਈ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ।

ਤੂਫਾਨ ਹੋਰ ਜ਼ਿਆਦਾ ਖਤਰਨਾਕ ਹੋਵੇ, ਇਸ ਤੋਂ ਪਹਿਲਾਂ ਹੀ ਜ਼ਿਆਦਾ ਖਤਰੇ ਵਾਲੀਆਂ ਥਾਵਾਂ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਤੂਫਾਨ ਦੀ ਚਿਤਾਵਨੀ ਕਾਰਣ ਰਗਬੀ ਵਿਸ਼ਵ ਕੱਪ ਦੇ ਮੈਚ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਸਰਕਾਰ ਨੇ ਹੋਰ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਬਾ, ਟੋਕੀਓ ਅਤੇ ਕਨਾਗਵਾ 'ਚ ਤਕਰੀਬਨ 45,000 ਲੋਕਾਂ ਨੂੰ ਤੂਫਾਨ ਕਾਰਨ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਚੀਦਾ 'ਚ 10,000 ਲੋਕ ਬਿਜਲੀ ਕਟੌਤੀ ਕਾਰਨ ਪ੍ਰੇਸ਼ਾਨ ਹਨ ਜਦਕਿ ਕਨਾਗਵਾ 'ਚ ਖਰਾਬ ਮੌਸਮ ਕਾਰਨ 23,000 ਲੋਕ ਪ੍ਰਭਾਵਿਤ ਹੋਏ ਹਨ।


Related News