ਜਾਪਾਨ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 48, ਲੋਕਾਂ ਨੂੰ ਘਰਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ
Tuesday, Jan 02, 2024 - 02:31 PM (IST)
ਵਾਜੀਮਾ (ਏਜੰਸੀ)- ਪੱਛਮੀ ਜਾਪਾਨ ਵਿੱਚ ਆਏ ਲੜੀਵਾਰ ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ ਹੈ ਅਤੇ ਕਈ ਇਮਾਰਤਾਂ, ਵਾਹਨਾਂ ਅਤੇ ਕਿਸ਼ਤੀਆਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਭੂਚਾਲ ਦੇ ਖ਼ਤਰੇ ਨੂੰ ਦੇਖਦੇ ਹੋਏ ਚਿਤਾਵਨੀ ਜਾਰੀ ਕਰਕੇ ਕੁੱਝ ਖੇਤਰਾਂ ਵਿਚ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਸਿਲੰਡਰ 'ਚੋਂ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ, 3 ਲੋਕਾਂ ਦੀ ਦਰਦਨਾਕ ਮੌਤ, 14 ਜ਼ਖ਼ਮੀ
ਜਾਪਾਨ ਦੇ ਇਸ਼ੀਕਾਵਾ ਪ੍ਰੀਫੈਕਚਰ ਅਤੇ ਆਸਪਾਸ ਦੇ ਖੇਤਰਾਂ ਵਿੱਚ ਸੋਮਵਾਰ ਦੁਪਹਿਰ ਨੂੰ ਭੂਚਾਲ ਦੀ ਇੱਕ ਤੋਂ ਬਾਅਦ ਇੱਕ ਕਈ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿੱਚ ਸਭ ਤੋਂ ਵੱਡਾ 7.6 ਤੀਬਰਤਾ ਦਾ ਭੂਚਾਲ ਵੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ਼ੀਕਾਵਾ ਵਿੱਚ 48 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 16 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ, ਜਦੋਂ ਕਿ ਘਰਾਂ ਨੂੰ ਨੁਕਸਾਨ ਇੰਨਾ ਜ਼ਿਆਦਾ ਪਹੁੰਚਿਆ ਹੈ ਕਿ ਇਸ ਦਾ ਤੁਰੰਤ ਮੁਲਾਂਕਣ ਨਹੀਂ ਕੀਤਾ ਜਾ ਸਕਿਆ ਹੈ।
ਇਹ ਵੀ ਪੜ੍ਹੋ: ਨਵਾਂ ਸਾਲ ਚੜ੍ਹਦੇ ਹੀ ਬ੍ਰਿਟਿਸ਼ ਅਖ਼ਬਾਰ ਨੇ ਕੀਤੀ ਭਵਿੱਖਬਾਣੀ, ਇਸ ਵਾਰ ਵੀ ਮੋਦੀ ਸਿਰ ਸਜੇਗਾ PM ਦਾ ਤਾਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8