ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ

Saturday, Feb 06, 2021 - 09:34 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਚੀਨ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਦਾ ਅਮਰੀਕਾ ਸਿੱਧੇ ਤੌਰ 'ਤੇ ਮੁਕਾਬਲਾ ਕਰੇਗਾ ਪਰ ਨਾਲ ਹੀ ਦੇਸ਼ ਦੇ ਹਿੱਤਾਂ ਵਿਚ ਬੀਜਿੰਗ ਨਾਲ ਮਿਲ ਕੇ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟੇਗਾ। ਬਾਈਡੇਨ ਨੇ ਕਿਹਾ ਕਿ ਅਸੀਂ ਚੀਨ ਵਲੋਂ ਆਰਥਿਕ ਸ਼ੋਸ਼ਣ ਦਾ ਮੁਕਾਬਲਾ ਕਰਾਂਗੇ। ਮਨੁੱਖੀ ਅਧਿਕਾਰਾਂ, ਬੌਧਿਕ ਜਾਇਦਾਦ ਅਤੇ ਕੌਮਾਂਤਰੀ ਸ਼ਾਸਨ 'ਤੇ ਚੀਨ ਦੇ ਹਮਲਿਆਂ ਨੂੰ ਘੱਟ ਕਰਨ ਲਈ ਸਜ਼ਾਯੋਗ ਕਾਰਵਾਈ ਵੀ ਕਰਾਂਗੇ।

ਇਹ ਵੀ ਪੜ੍ਹੋ -ਚੀਨ ਦੀ ਧਮਕੀ ਤੋਂ ਬਾਅਦ ਤਾਈਵਾਨ ਨੇ ਗੁਆਨਾ 'ਚ ਵਪਾਰ ਦਫਤਰ ਖੋਲ੍ਹਣ ਦਾ ਫੈਸਲਾ ਲਿਆ ਵਾਪਸ

ਬਾਈਡੇਨ ਨੇ ਕਿਹਾ ਕਿ ਤਖ਼ਤਾ ਪਲਟਣ ਪਿੱਛੋਂ ਮਿਆਂਮਾਰ ਦੀ ਫੌਜ ਨੇ ਜੋ ਸੱਤਾ ਹਾਸਲ ਕੀਤੀ ਹੈ, ਨੂੰ ਉਹ ਛੱਡ ਦੇਵੇ। ਉਨ੍ਹਾਂ ਕਿਹਾ ਕਿ ਬਰਮਾ ਦੀ ਫੌਜ ਨੇ ਜਿਸ ਸੱਤਾ 'ਤੇ ਕਬਜ਼ਾ ਕੀਤਾ ਹੈ, ਨੂੰ ਛੱਡ ਦੇਣਾ ਚਾਹੀਦਾ ਹੈ। ਜਿਨ੍ਹਾਂ ਵਕੀਲਾਂ, ਵਰਕਰਾਂ ਅਤੇ ਅਧਿਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਨੂੰ ਵੀ ਛੱਡਿਆ ਜਾਵੇ। ਸੰਚਾਰ-ਗੱਲਬਾਤ 'ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ ਅਤੇ ਹਿੰਸਾ ਤੋਂ ਬਚਿਆ ਜਾਵੇ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਅਸੀਂ ਲੋਕ ਰਾਜ ਦੀ ਬਹਾਲੀ, ਕਾਨੂੰਨ ਦਾ ਰਾਜ ਕਾਇਮ ਕਰਨ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ।

ਇਹ ਵੀ ਪੜ੍ਹੋ -ਨੇਪਾਲ ਨੂੰ ਕੋਵਿਡ-19 ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦੇਵੇਗਾ ਚੀਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News