ਸੰਕਟ ਦੇ ਦੌਰ ''ਚ ਭਗਵਦ ਗੀਤਾ ਨਾਲ ਮਿਲੇਗੀ ਸ਼ਕਤੀ ਤੇ ਸ਼ਾਂਤੀ : ਤੁਲਸੀ ਗਬਾਰਡ

Saturday, Jun 13, 2020 - 05:05 PM (IST)

ਵਾਸ਼ਿੰਗਟਨ- ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਕਿਹਾ ਕਿ ਇਸ ਸੰਕਟ ਦੇ ਦੌਰ ਵਿਚ ਵਿਅਕਤੀ ਨੂੰ ਭਗਵਤ ਗੀਤਾ ਨਾਲ  ਸ਼ਕਤੀ ਅਤੇ ਸ਼ਾਂਤੀ ਮਿਲ ਸਕਦੀ ਹੈ। ਆਨਲਾਈਨ ਦਿੱਤੇ ਸੰਬੋਧਨ ਵਿਚ ਹਵਾਈ ਤੋਂ 39 ਸਾਲਾ ਕਾਂਗਰਸ ਮੈਂਬਰ ਨੇ ਕਿਹਾ ਕਿ ਇਹ ਸੰਕਟ ਦਾ ਦੌਰ ਹੈ ਅਤੇ ਕੋਈ ਵੀ ਯਕੀਨ ਨਾਲ ਇਹ ਨਹੀਂ ਕਹਿ ਸਕਦਾ ਕਿ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ।

ਗਬਾਰਡ ਨੇ 'ਹਿੰਦੂ ਵਿਦਿਆਰਥੀਆਂ ਲਈ 2020 ਦੀ ਕਲਾਸ ਵਿਚ ਕਿਹਾ, "ਪਰ ਅਸੀਂ ਭਗਵਤ ਗੀਤਾ ਵਿਚ ਸ਼੍ਰੀ ਕ੍ਰਿਸ਼ਨ ਜੀ ਵਲੋਂ ਸਿਖਾਏ ਭਗਤੀ ਯੋਗ ਅਤੇ ਕਰਮ ਯੋਗ ਦੇ ਜ਼ਰੀਏ ਸ਼ਕਤੀ ਅਤੇ ਸ਼ਾਂਤੀ ਪਾ ਸਕਦੇ ਹਾਂ।

ਅਮਰੀਕਾ ਦੇ ਮਿਨਿਆਪੋਲਿਸ ਵਿਚ ਇਕ ਗੋਰੇ ਪੁਲਸ ਅਧਿਕਾਰੀ ਦੇ ਹੱਥੋਂ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੇ ਕਤਲ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ ਉਨ੍ਹਾਂ ਨੇ ਇਹ ਸੰਬੋਧਨ ਕੀਤਾ। ਹਿੰਦੂ ਵਿਦਿਆਰਥੀ ਪ੍ਰੀਸ਼ਦ ਨੇ 7 ਜੂਨ ਨੂੰ ਪਹਿਲੇ ਆਨਲਾਈਨ ਹਿੰਦੂ ਸੰਬੋਧਨ ਦਾ ਪ੍ਰਬੰਧ ਕੀਤਾ, ਜਿਸ ਵਿਚ ਕੋਵਿਡ-19 ਸੰਕਟ ਦੌਰਾਨ ਇਕਜੁੱਟਤਾ ਪ੍ਰਗਟ ਕਰਨ ਲਈ ਫੇਸਬੁੱਕ ਅਤੇ ਯੂਟਿਊਬ 'ਤੇ ਹਜ਼ਾਰਾਂ ਦਰਸ਼ਕ ਆਏ। ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਇਸ ਮਹਾਮਾਰੀ ਨਾਲ ਦੁਨੀਆ ਭਰ ਵਿਚ 7,60,000 ਤੋਂ ਵੱਧ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 4,25,000 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਅਮਰੀਕਾ ਇਸ ਬੀਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। 


Sanjeev

Content Editor

Related News