ਅਜੀਬੋ-ਗਰੀਬ ਟਾਪੂ , ਇਸ ਥਾਂ ਤੋਂ ਕਦੇ ਕੋਈ ਵਾਪਸ ਨਹੀਂ ਮੁੜਿਆ!

08/24/2017 8:55:31 AM

ਰੋਮ— ਇਟਲੀ ਦੀ ਇਕ ਝੀਲ 'ਤੇ 17 ਏਕੜ 'ਚ ਫੈਲਿਆ ਟਾਪੂ ਦੁਨੀਆ ਦੀਆਂ ਸਭ ਤੋਂ ਵਧ ਖਤਰਨਾਕ ਥਾਵਾਂ 'ਚੋਂ ਇਕ ਹੈ। ਇਸ ਦੀ ਅੱਧੀ ਮਿੱਟੀ ਤਾਂ ਇਨਸਾਨੀ ਹੱਡੀਆਂ ਨਾਲ ਭਰੀ ਹੋਈ ਹੈ। 
ਪੋਵੋਗਿਲਆ ਇਕ ਛੋਟਾ ਟਾਪੂ ਹੈ ਜੋ ਵੈਨਿਸ ਅਤੇ ਲੀਡੋ ਦੀ ਬੀਚ 'ਤੇ ਵੱਸਿਆ ਹੈ। ਇਹ ਵੈਨੀਸਿਆ ਝੀਲ ਦੇ ਉੱਤਰ 'ਚ ਹੈ, ਜੋ ਇਟਲੀ ਦੀ ਪ੍ਰਸਿੱਧ ਝੀਲ ਹੈ। ਲੀਡੋ 'ਚ ਬਹੁਤ ਸੋਹਣੀ ਝੀਲ ਹੈ। ਵੈਨਿਸ ਅਤੇ ਸਮੁੰਦਰ ਵਿਚਕਾਰ 12 ਕਿਲੋਮੀਟਰ 'ਚ ਇਸ ਟਾਪੂ ਨੂੰ ਵਸਾਇਆ ਗਿਆ ਹੈ। ਇਕ ਛੋਟੀ ਜਿਹੀ ਨਹਿਰ ਇਸ ਨੂੰ ਦੋ ਭਾਗਾਂ 'ਚ ਵੰਡਦੀ ਹੈ। ਕਿਹਾ ਜਾਂਦਾ ਹੈ ਕਿ ਇਸ ਟਾਪੂ 'ਤੇ ਜੋ ਕੋਈ ਵੀ ਗਿਆ, ਉਹ ਕਦੇ ਵਾਪਸ ਨਹੀਂ ਆਇਆ। 17 ਏਕੜ 'ਚ ਫੈਲੇ ਇਸ ਟਾਪੂ ਦੇ ਚਾਰੋਂ ਪਾਸੇ ਉੱਚੀਆਂ ਕੰਧਾਂ ਹਨ, ਜੋ ਇਸ ਨੂੰ ਸੁਰੱਖਿਅਤ ਕਰਦੀਆਂ ਹਨ। 

PunjabKesari
ਇਸ ਨੂੰ 14ਵੀਂ ਸਦੀ 'ਚ ਬਣਾਇਆ ਗਿਆ ਸੀ। ਨੈਪੋਲੀਅੋਨਿਕ ਯੁੱਧ ਦੌਰਾਨ ਬ੍ਰਿਟਿਸ਼ ਫੌਜੀਆਂ ਨੇ ਫਰਾਂਸ ਤੋਂ ਬਚਣ ਲਈ ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ। ਇਕ ਸਮਾਂ ਸੀ ਜਦ ਪਲੇਗ ਦੇ ਮਰੀਜ਼ਾਂ ਨੂੰ ਇੱਥੇ ਮਰਨ ਲਈ ਸੁੱਟ ਦਿੱਤਾ ਜਾਂਦਾ ਸੀ ਅਤੇ 1 ਲੱਖ 60 ਜ਼ਾਰ ਲੋਕਾਂ ਨੂੰ ਅਖੀਰਲੇ ਸਮੇਂ 'ਚ ਇੱਥੇ ਸੁੱਟਿਆ ਗਿਆ। ਦਿਮਾਗੀ ਰੂਪ ਤੋਂ ਬੀਮਾਰ ਲੋਕਾਂ ਦੇ ਇਲਾਜ ਲਈ ਵੀ ਇਸ ਥਾਂ ਨੂੰ ਵਰਤਿਆ ਜਾਂਦਾ ਹੈ। ਇੱਥੇ ਮਰੀਜ਼ਾਂ ਨੂੰ ਮੌਤ ਤੋਂ ਪਹਿਲਾਂ ਰੂਹ ਕੰਬਾਅ ਦੇਣ ਵਾਲਾ ਟਾਰਚਰ ਕੀਤਾ ਜਾਂਦਾ ਹੈ।


Related News