ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ 'ਚ ਦਿਹਾਂਤ, ਆਖ਼ਰੀ ਪੋਸਟ 'ਚ ਦਿੱਤਾ ਸੀ ਵੱਡਾ ਸੁਨੇਹਾ

Saturday, Dec 03, 2022 - 11:47 AM (IST)

ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ 'ਚ ਦਿਹਾਂਤ, ਆਖ਼ਰੀ ਪੋਸਟ 'ਚ ਦਿੱਤਾ ਸੀ ਵੱਡਾ ਸੁਨੇਹਾ

ਟੋਰਾਂਟੋ (ਏਜੰਸੀ)- ਬਾਡੀ ਪਾਜ਼ੇਟੀਵਿਟੀ ਅਤੇ ਆਤਮ-ਵਿਸ਼ਵਾਸ ਦੇ ਸੰਦੇਸ਼ਾਂ ਨੂੰ ਫੈਲਾਉਣ ਲਈ ਜਾਣੀ ਜਾਣ ਵਾਲੀ ਇੰਡੋ-ਕੈਨੇਡੀਅਨ ਟਿੱਕਟੋਕਰ ਮੇਘਾ ਠਾਕੁਰ ਦਾ ਪਿਛਲੇ ਹਫ਼ਤੇ "ਅਚਾਨਕ" ਦੇਹਾਂਤ ਹੋ ਗਿਆ। ਉਸ ਦੇ ਮਾਪਿਆਂ ਵੱਲੋਂ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। TikTok 'ਤੇ 93,000 ਫਾਲੋਅਰਜ਼ ਵਾਲੀ ਬਰੈਂਪਟਨ-ਅਧਾਰਤ ਇੰਫਲੂਐਂਸਰ ਦਾ ਪਿਛਲੇ ਹਫ਼ਤੇ 21 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ। ਮੇਘਾ ਦੇ ਮਾਤਾ-ਪਿਤਾ ਨੇ ਦੁਖਦਾਈ ਘਟਨਾ ਨੂੰ ਸਾਂਝਾ ਕਰਦੇ ਹੋਏ ਲਿਖਿਆ, “ਭਾਰੇ ਦਿਲਾਂ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਡੇ ਜੀਵਨ ਦੀ ਰੋਸ਼ਨੀ, ਸਾਡੀ ਦਿਆਲੂ, ਦੇਖਭਾਲ ਕਰਨ ਵਾਲੀ ਅਤੇ ਸੁੰਦਰ ਧੀ ਮੇਘਾ ਠਾਕੁਰ ਦਾ 24 ਨਵੰਬਰ 2022 ਨੂੰ ਸਵੇਰੇ ਅਚਾਨਕ ਦਿਹਾਂਤ ਹੋ ਗਿਆ।'

ਇਹ ਵੀ ਪੜ੍ਹੋ: ਭਾਰਤ ਨੂੰ ਮਿਲੀ G20 ਦੀ ਪ੍ਰਧਾਨਗੀ, ਖ਼ੁਸ਼ ਹੋਏ ਬਾਈਡੇਨ ਨੇ ਕਿਹਾ- ਮੈਂ ਆਪਣੇ ਦੋਸਤ ਦਾ ਸਮਰਥਨ ਕਰਨ ਲਈ ਉਤਸੁਕ ਹਾਂ

PunjabKesari

ਉਨ੍ਹਾਂ ਅੱਗੇ ਲਿਖਿਆ, "ਮੇਘਾ ਇੱਕ ਆਤਮ-ਵਿਸ਼ਵਾਸੀ ਅਤੇ ਸੁਤੰਤਰ ਮੁਟਿਆਰ ਸੀ। ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੀ ਸੀ। ਇਸ ਸਮੇਂ ਅਸੀਂ ਮੇਘਾ ਲਈ ਤੁਹਾਡੇ ਆਸ਼ੀਰਵਾਦ ਦੀ ਬੇਨਤੀ ਕਰਦੇ ਹਾਂ। ਉਸਦੀ ਅਗਲੀ ਯਾਤਰਾ ਵਿੱਚ ਤੁਹਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਸ ਦੇ ਨਾਲ ਰਹਿਣਗੀਆਂ।" ਉਸ ਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਮੰਗਲਵਾਰ ਨੂੰ ਉਸ ਦੀ ਯਾਦ ਵਿੱਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। 18 ਨਵੰਬਰ ਨੂੰ ਪੋਸਟ ਕੀਤੀ ਗਈ ਉਸਦੀ ਆਖਰੀ TikTok ਵੀਡੀਓ ਦੀ ਕੈਪਸ਼ਨ ਸੀ: "ਤੁਸੀਂ ਆਪਣੀ ਕਿਸਮਤ ਦੇ ਇੰਚਾਰਜ ਹੋ। ਯਾਦ ਰੱਖੋ।" ਵੀਡੀਓ ਵਿੱਚ ਮੇਘਾ ਨੇ ਸਲੇਟੀ ਅਤੇ ਬੇਜ ਰੰਗ ਦੀ ਮਿੰਨੀ ਡਰੈੱਸ, ਚਿੱਟੇ ਸੈਂਡਲ ਅਤੇ ਐਨਕ ਪਾਈ ਹੋਈ ਸੀ ਅਤੇ ਨਿਊਯਾਰਕ ਦੀਆਂ ਸੜਕਾਂ 'ਤੇ ਘੁੰਮ ਰਹੀ ਸੀ। 

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ


author

cherry

Content Editor

Related News