ਕੈਨੇਡਾ ਦੇ ਦੌਰੇ ''ਤੇ ਗਏ ਪੋਪ ਨੇ ਮੁਆਫ਼ੀ ਮੰਗਣ ਲਈ ਨੁਨਾਵਤ ਦੀ ਕੀਤੀ ਯਾਤਰਾ

07/30/2022 11:17:32 AM

ਇਕਾਲੁਇਟ/ਕੈਨੇਡਾ (ਏਜੰਸੀ) : ਪੋਪ ਫਰਾਂਸਿਸ ਨੇ ਸ਼ੁੱਕਰਵਾਰ ਨੂੰ ਕੈਨੇਡਾ ਵਿਚ ਇਨੂਇਟ ਭਾਈਚਾਰੇ ਨਾਲ ਮੁਲਾਕਾਤ ਕਰਨ ਲਈ ਨੁਨਾਵਤ ਦੀ ਯਾਤਰਾ ਕੀਤੀ। ਉਹ ਦੇਸ਼ ਵਿੱਚ ਚਰਚ ਦੁਆਰਾ ਸੰਚਾਲਿਤ ਰਿਹਾਇਸ਼ੀ ਸਕੂਲਾਂ ਵਿੱਚ ਮੂਲ ਨਿਵਾਸੀ ਲੋਕਾਂ 'ਤੇ ਹੋਏ ਅੱਤਿਆਚਾਰਾਂ ਦੇ ਪੀੜਤਾਂ ਨੂੰ ਨੂਨਾਵਤ ਵਿੱਚ ਮਿਲ ਕੇ ਇੱਕ ਹਫ਼ਤੇ ਦੀ "ਪ੍ਰਾਸਚਿਤ ਤੀਰਥ ਯਾਤਰਾ" ਦੀ ਸਮਾਪਤੀ ਕਰਨਗੇ। ਫ੍ਰਾਂਸਿਸ 7,500 ਦੀ ਆਬਾਦੀ ਵਾਲੇ ਇਕਲੁਇਟ ਵਿੱਚ ਪਹੁੰਚੇ ਅਤੇ ਇੱਕ ਐਲੀਮੈਂਟਰੀ ਸਕੂਲ ਵਿੱਚ ਸਾਬਕਾ ਵਿਦਿਆਰਥੀਆਂ ਨੂੰ ਮਿਲੇ। ਉਨ੍ਹਾਂ ਨੇ ਆਪਣੇ ਪਰਿਵਾਰਾਂ ਤੋਂ ਦੂਰ ਕੀਤੇ ਜਾਣ ਅਤੇ ਚਰਚ ਦੁਆਰਾ ਚਲਾਏ ਜਾਂਦੇ ਸਰਕਾਰੀ ਫੰਡ ਵਾਲੇ ਬੋਰਡਿੰਗ ਸਕੂਲਾਂ ਵਿੱਚ ਜਾਣ ਲਈ ਮਜ਼ਬੂਰ ਕੀਤੇ ਜਾਣ ਦੇ ਸਾਬਕਾ ਵਿਦਿਆਰਥੀਆਂ ਦੇ ਤਜ਼ਰਬਿਆਂ ਨੂੰ ਸੁਣਿਆ। 1800 ਦੇ ਦਹਾਕੇ ਦੇ ਅਖੀਰ ਤੋਂ 1970 ਦੇ ਦਹਾਕੇ ਤੱਕ ਲਾਗੂ ਰਹੀ ਇਸ ਨੀਤੀ ਦਾ ਉਦੇਸ਼ ਬੱਚਿਆਂ ਨੂੰ ਉਨ੍ਹਾਂ ਦੇ ਮੂਲ ਸੱਭਿਆਚਾਰਾਂ ਤੋਂ ਅਲੱਗ ਕਰਨਾ ਅਤੇ ਉਨ੍ਹਾਂ ਨੂੰ ਕੈਨੇਡੀਅਨ, ਈਸਾਈ ਸਮਾਜ ਵਿੱਚ ਸ਼ਾਮਲ ਕਰਨਾ ਸੀ।

ਫ੍ਰਾਂਸਿਸ ਨੇ ਸਕੂਲ ਦੇ ਬਾਹਰ ਇਨੂਇਟ ਭਾਈਚਾਰੇ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਮਾਪਿਆਂ ਅਤੇ ਬੱਚਿਆਂ ਨੂੰ ਜੋੜਨ ਵਾਲੇ ਬੰਧਨਾਂ ਨੂੰ ਤੋੜਨਾ, ਨਜ਼ਦੀਕੀ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣਾ, ਛੋਟੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਉਨ੍ਹਾਂ ਅਪਮਾਨਿਤ ਕਰਨਾ ਬਹੁਤ ਬੁਰਾ ਹੈ।' ਉਨ੍ਹਾਂ ਨੇ ਸਕੂਲ ਦੇ ਪੀੜਤਾਂ ਨੂੰ ਆਪਣਾ ਦੁੱਖ ਸਾਂਝਾ ਕਰਨ ਦੀ ਹਿੰਮਤ ਦਿਖਾਉਣ ਲਈ ਧੰਨਵਾਦ ਕੀਤਾ, ਜਿਸ ਨੂੰ ਉਨ੍ਹਾਂ ਨੇ ਪਿਛਲੀ ਬਸੰਤ ਵਿੱਚ ਪਹਿਲੀ ਵਾਰ ਸੁਣਿਆ ਸੀ, ਜਦੋਂ ਮੇਟਿਸ ਅਤੇ ਇਨੂਇਟ ਭਾਈਚਾਰੇ ਦੇ ਲੋਕਾਂ ਦੇ ਇੱਕ ਵਫ਼ਦ ਨੇ ਮੁਆਫੀ ਦੀ ਮੰਗ ਨੂੰ ਲੈ ਕੇ ਵੈਟੀਕਨ ਦੀ ਯਾਤਰਾ ਕੀਤੀ ਸੀ। ਪੋਪ ਨੇ ਕਿਹਾ, 'ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਕਿੰਨਾ ਦੁੱਖ ਹੈ ਅਤੇ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਕੈਥੋਲਿਕ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਵੀ ਮੁਆਫ਼ ਕਰਨ, ਜਿਨ੍ਹਾਂ ਨੇ ਇਨ੍ਹਾਂ ਸਕੂਲਾਂ 'ਚ ਸੱਭਿਆਚਾਰ ਨੂੰ ਖ਼ਤਮ ਕਰਨ ਦੀ ਨੀਤੀ 'ਚ ਯੋਗਦਾਨ ਪਾਇਆ।' ਸੰਬੋਧਨ ਦੌਰਾਨ ਉਨ੍ਹਾਂ ਨੇ Inuktitut ਭਾਸ਼ਾ ਵਿਚ ਮੁਆਫੀ ਮੰਗੀ ਅਤੇ ਧੰਨਵਾਦ ਕਿਹਾ।


cherry

Content Editor

Related News