ਮਹਾਮਾਰੀ ਕਾਰਨ ਵਧੀਆਂ ਪਰਿਵਾਰਕ ਪਰੇਸ਼ਾਨੀਆਂ ’ਤੇ ਬੋਲੇ ਪੋਪ ਫਰਾਂਸਿਸ, ਵਿਆਹੇ ਜੋੜਿਆਂ ਨੂੰ ਦਿੱਤੀ ਇਹ ਨਸੀਹਤ
Monday, Dec 27, 2021 - 12:01 PM (IST)
ਰੋਮ (ਭਾਸ਼ਾ) : ਪੋਪ ਫਰਾਂਸਿਸ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੁੱਝ ਪਰਿਵਾਰਕ ਪਰੇਸ਼ਾਨੀਆਂ ਵੱਧ ਗਈਆਂ ਹਨ ਪਰ ਵਿਆਹੁਤਾ ਲੋਕਾਂ ਨੂੰ ਵਿਆਹ ਦੇ ਸਬੰਧ ਵਿਚ 3 ਸ਼ਬਦਾਂ ‘ਬੇਨਤੀ, ਧੰਨਵਾਦ ਅਤੇ ਮਾਫ਼ੀ’ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਫਰਾਂਸਿਸ ਦਾ ਵਿਆਹੇ ਜੋੜਿਆਂ ਨੂੰ ਲਿਖਿਆ ਇਕ ਪੱਤਰ ਐਤਵਾਰ ਨੂੰ ਯਿਸੂ ਦੇ ਪਰਿਵਾਰ ਦੀ ਯਾਦ ਵਿਚ ਇਕ ਕੈਥੋਲਿਕ ਉਤਸਵ ਦੇ ਦਿਨ ਜਾਰੀ ਹੋਇਆ। ਪੋਪ ਨੇ ਪੱਤਰ ਵਿਚ ਲਿਖਿਆ ਕਿ ਤਾਲਾਬੰਦੀ ਅਤੇ ਇਕਾਂਤਵਾਸ ਦੇ ਚੱਲਦੇ ਪਰਿਵਾਰਾਂ ਨੂੰ ਜ਼ਿਆਦਾ ਸਮਾਂ ਇਕੱਠੇ ਬਿਤਾਉਣ ਦਾ ਮੌਕਾ ਮਿਲਿਆ ਸੀ, ਪਰ ਇਸ ਤਰ੍ਹਾਂ ਜ਼ਬਰਦਸਤੀ ਨਾਲ ਰਹਿਣਾ ਕਈ ਵਾਰ ਮਾਤਾ-ਪਿਤਾ ਅਤੇ ਭੈਣ-ਭਰਾ ਦੇ ਸਬਰ ਦਾ ਇਮਤਿਹਾਨ ਲੈਂਦਾ ਹੈ ਅਤੇ ਕੁੱਝ ਮਾਮਲਿਆਂ ਵਿਚ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : ਬੁਰਕੀਨਾ ਫਾਸੋ ’ਚ ਸੰਨ੍ਹ ਲਗਾ ਕੇ ਕੀਤੇ ਗਏ ਹਮਲੇ ’ਚ 41 ਲੋਕਾਂ ਦੀ ਮੌਤ, ਸੋਗ ’ਚ ਡੁੱਬਿਆ ਦੇਸ਼
ਫਰਾਂਸਿਸ ਨੇ ਪੱਤਰ ਵਿਚ ਲਿਖਿਆ, ‘ਪਹਿਲਾਂ ਤੋਂ ਮੌਜੂਦ ਪਰੇਸ਼ਾਨੀਆਂ ਹੋਰ ਵੱਧ ਗਈਆਂ ਹਨ, ਜਿਸ ਨਾਲ ਟਕਰਾਅ ਪੈਦਾ ਹੋ ਰਿਹਾ ਹੈ। ਕੁੱਝ ਮਾਮਲਿਆਂ ਵਿਚ ਇਹ ਟਕਰਾਅ ਅਸਿਹ ਹੋ ਜਾਂਦੇ ਹਨ। ਕਈ ਵਾਰ ਤਾਂ ਰਿਸ਼ਤੇ ਵਿਚ ਵੱਖ ਹੋਣ ਤੱਕ ਦੀ ਨੌਬਤ ਆ ਜਾਂਦੀ ਹੈ।’ ਉਨ੍ਹਾਂ ਲਿਖਿਆ, ‘ਵਿਆਹ ਦਾ ਟੁੱਟਣਾ ਕਾਫ਼ੀ ਦੁਖਦਾਈ ਹੁੰਦਾ ਹੈ, ਕਿਉਂਕਿ ਕਈ ਉਮੀਦਾਂ ਦਮ ਤੋੜ ਦਿੰਦੀਆਂ ਹਨ ਅਤੇ ਗ਼ਲਤਫਹਿਮੀਆਂ ਕਾਰਨ ਟਕਰਾਅ ਵੱਧਦਾ ਹੈ ਅਤੇ ਇਸ ਦਰਦ ਨੂੰ ਆਸਾਨੀ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਹੈ।’ ਪੋਪ ਨੇ ਕਿਹਾ, ‘ਯਾਦ ਰੱਖੋ, ਮਾਫ਼ੀ ਹਰ ਜ਼ਖ਼ਮ ਨੂੰ ਭਰ ਦਿੰਦੀ ਹੈ।’ ਪੋਪ ਨੇ ਕਿਹਾ ਕਿ ਵਿਆਹ ਦੇ ਸਬੰਧ ਵਿਚ ਤਿੰਨ ਮਹੱਤਵਪੂਰਨ ਸ਼ਬਦ ਹਮੇਸ਼ਾ ਯਾਦ ਰੱਖੋ: ‘ਬੇਨਤੀ, ਧੰਨਵਾਦ ਅਤੇ ਮਾਫ਼ੀ।’
ਇਹ ਵੀ ਪੜ੍ਹੋ : ਬ੍ਰਾਜ਼ੀਲ ’ਚ ਹੜ੍ਹ ਕਾਰਨ 18 ਲੋਕਾਂ ਦੀ ਮੌਤ, 280 ਤੋਂ ਵੱਧ ਜ਼ਖ਼ਮੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।