'ਪੋਪ ਨੇ ਚਰਚ ਦੇ ਕਾਨੂੰਨਾਂ ’ਚ ਕੀਤੀ ਵੱਡੀ ਸੋਧ'
Wednesday, Jun 02, 2021 - 02:30 AM (IST)
ਵੈਟੀਕਨ ਸਿਟੀ- ਪੋਪ ਫਰਾਂਸਿਸ ਨੇ ਚਰਚ ਦੇ ਕਾਨੂੰਨ ’ਚ ਬਦਲਾਅ ਕਰ ਦਿੱਤਾ ਹੈ ਜਿਸ ਨਾਲ ਹੁਣ ਪਾਦਰੀਆਂ ਵਲੋਂ ਬਾਲਗਾਂ ਦੇ ਸੈਕਸ ਸ਼ੋਸ਼ਣ ਨੂੰ ਵੀ ਅਪਰਾਧ ਦੀ ਸ਼੍ਰੇਣੀ ’ਚ ਸ਼ਾਮਲ ਕੀਤਾ ਜਾ ਸਕੇਗਾ। ਨਵੇਂ ਪ੍ਰਾਵਧਾਨ 14 ਸਾਲ ਦੇ ਅਧਿਐਨ ਤੋਂ ਬਾਅਦ ਮੰਗਲਵਾਰ ਨੂੰ ਜਾਰੀ ਕੀਤੇ ਗਏ। ਇਸਦੇ ਤਹਿਤ ਪਾਦਰੀ ਅਤੇ ਹੋਰਨਾਂ ਵਲੋਂ ਆਪਣੇ ਅਹੁਦੇ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰਨ ’ਤੇ ਸਖਤ ਕਾਰਵਾਈ ਕੀਤੀ ਜਾਏਗੀ।
ਇਹ ਖ਼ਬਰ ਪੜ੍ਹੋ- ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਗਿਰਜਾਘਰਾਂ ’ਚ ਸਕੂਲ ਪ੍ਰਿੰਸੀਪਲਾਂ ਅਤੇ ਇਸ ਤਰ੍ਹਾਂ ਦੇ ਅਹੁਦਿਆਂ ਨਾਲ ਜੁੜੇ ਹੋਰ ਲੋਕਾਂ ਬੱਚਿਆਂ ਅਤੇ ਬਾਲਗਾਂ ਦੇ ਸੈਕਸ ਸ਼ੋਸ਼ਣ ਲਈ ਵੀ ਸਜ਼ਾ ਦਿੱਤੀ ਜਾ ਸਕੇਗੀ। ਕਾਨੂੰਨ ਦੇ ਬਿਸ਼ਪ ਅਤੇ ਹੋਰ ਈਸਾਈ ਧਰਮ ਗੁਰੂਆਂ ਨੂੰ ਪ੍ਰਾਪਤ ਉਸ ਵਿਸ਼ੇਸ਼ ਅਧਿਕਾਰ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ, ਜਿਸਦੀ ਦੁਰਵਰਤੋਂ ਕਰ ਕੇ ਉਹ ਸੈਕਸ ਸ਼ੋਸ਼ਣ ਦੇ ਮਾਮਲੇ ਦੀ ਅਣਦੇਖੀ ਜਾਂ ਉਨ੍ਹਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਸਨ। ਉਥੇ ਹੁਣ ਬਿਸ਼ਪ ਨੂੰ ਦੋਸ਼ੀ ਪਾਦਰੀਆਂ ਦੇ ਖਿਲਾਫ ਉਚਿਤ ਜਾਂਚ ਨਾ ਕਰਨ ਜਾਂ ਉਨ੍ਹਾਂ ਦੇ ਖਿਲਾਫ ਦੋਸ਼ ਦੀ ਮਨਜ਼ੂਰੀ ਨਾ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਜਾਏਗਾ ਜਿਸਦੇ ਤਹਿਤ ਜੇਕਰ ਬਿਸ਼ਪ ਲਾਪਰਵਾਹੀ ਵਰਤਦਾ ਹੈ ਤਾਂ ਸੈਕਸ ਅਪਰਾਧਾਂ ਬਾਰੇ ਚਰਚਾ ਅਧਿਕਾਰੀਆਂ ਨੂੰ ਸੂਚਨਾ ਨਹੀਂ ਦਿੰਦਾ ਹੈ ਤਾਂ ਉਸਨੂੰ ਉਸਦੇ ਅਹੁਦੇ ਤੋਂ ਹਟਾਇਆ ਜਾ ਸਕੇਗਾ।
ਇਹ ਖ਼ਬਰ ਪੜ੍ਹੋ- ਨਿਊਯਾਰਕ ਦੇ ਮੁਕਾਬਲੇ ਮੁੰਬਈ ’ਚ ਲਗਭਗ ਦੁੱਗਣੀ ਹੈ ਪੈਟਰੋਲ ਦੀ ਕੀਮਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।