ਪੋਪ ਫਰਾਂਸਿਸ ਨੇ ਕੋਰੋਨਾ ਦੇ ਖਾਤਮੇ ਲਈ ਦੋ ਚਰਚਾਂ ਦੀ ਕੀਤੀ ਪੈਦਲ ਯਾਤਰਾ
Monday, Mar 16, 2020 - 03:21 PM (IST)
ਕੈਂਥ, (ਇਟਲੀ )— ਈਸਾਈ ਧਰਮ ਦੇ ਸਭ ਤੋਂ ਵੱਡੇ ਕੇਂਦਰ ਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਨੇ ਅੱਜ ਸ਼ਾਮ ਰੋਮ ਸੈਂਟਰ ਦੀਆਂ ਦੋ ਚਰਚਾਂ ਵਿਚ ਜਾ ਕੇ ਵਿਸ਼ੇਸ਼ ਪ੍ਰਾਰਥਨਾ ਕੀਤੀ। ਇਟਲੀ ਵਿਚ ਫੈਲੀ ਭਿਆਨਕ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਪੋਪ ਨੇ ਪੈਦਲ ਜਾ ਕੇ ਪ੍ਰਾਰਥਨਾ ਕੀਤੀ, ਜਿੱਥੇ ਉਨ੍ਹਾਂ ਈਸ਼ਵਰ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਤੰਦਰੁਸਤੀ ਬਖਸ਼ਣ ਅਤੇ ਸਿਹਤ ਕਰਮਚਾਰੀਆਂ ਜਿਨ੍ਹਾਂ ਵਿਚ ਡਾਕਟਰ ,ਨਰਸਾਂ ਲਈ ਪਵਿੱਤਰ ਪਿਤਾ ਯੀਸ਼ੂ ਅੱਗੇ ਬੇਨਤੀ ਕੀਤੀ ਗਈ।
ਤੁਹਾਨੂੰ ਦੱਸ ਦਈਏ ਕਿ ਚੀਨ ਤੋਂ ਬਾਅਦ ਇਟਲੀ ਇਸ ਸਮੇਂ ਕੋਰੋਨਾ ਵਾਇਰਸ 1,809 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਹੁਣ ਤਕ 24,747 ਲੋਕਾਂ ਦੇ ਵਾਇਰਸ ਦੀ ਲਪੇਟ 'ਚ ਆਉਣ ਦੀ ਖਬਰ ਹੈ।
ਇਟਲੀ ਦਾ ਖੇਤਰ ਲੋਂਬਾਰਡੀ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ। ਇਸੇ ਖੇਤਰ 'ਚ ਇਟਲੀ ਦੀ ਰਾਜਧਾਨੀ ਰੋਮ ਹੈ। ਇਟਲੀ 'ਚ ਸਕੂਲ, ਕਾਲਜ ਤੇ ਹੋਟਲ ਆਦਿ ਬੰਦ ਹੋ ਗਏ ਹਨ। ਸਿਰਫ ਦਵਾਈਆਂ ਤੇ ਰਾਸ਼ਨ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਹਨ।