ਪੋਪ ਫਰਾਂਸਿਸ ਨੇ ਕਰਨੀ ਸੀ ਮਰਕੇਲ ਦੀ ਨਿੰਦਾ, ਖਿਚਾਈ ਪੁਤਿਨ ਦੀ ਕਰ ਦਿੱਤੀ

Thursday, Sep 02, 2021 - 03:08 AM (IST)

ਮੈਡ੍ਰਿਡ - ਪੋਪ ਫਰਾਂਸਿਸ ਨੇ ਲੋਕਤੰਤਰ ਲਾਗੂ ਕਰਨ ਦੀ ਬਾਹਰੀ ਕੋਸ਼ਿਸ਼ ਦੇ ਰੂਪ ਵਿਚ ਅਫਗਾਨਿਸਤਾਨ ਵਿਚ ਪੱਛਮੀ ਦੇਸ਼ਾਂ ਦੀ ਹਾਲ ਦੀ ਸਮੂਲੀਅਤ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਹ ਟਿੱਪਣੀ ਕਰਦੇ ਸਮੇਂ ਗਲਤੀ ਨਾਲ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਹਵਾਲਾ ਦਿੱਤਾ ਜਦਕਿ ਉਹ ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਦਾ ਨਾਂ ਲੈਣਾ ਚਾਹ ਰਹੇ ਸਨ। ਅਫਗਾਨਿਸਤਾਨ ਵਿਚ 20 ਸਾਲ ਦੀ ਜੰਗ ਤੋਂ ਬਾਅਦ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਦੇਸ਼ ਵਿਚ ਨਹੀਂ ਸਿਸਾਈ ਸਥਿਤੀ ਬਾਰੇ ਬੁੱਧਵਾਰ ਨੂੰ ਰੇਡੀਓ ’ਤੇ ਪ੍ਰਸਾਰਿਤ ਇਕ ਇੰਟਰਵਿਊ ਵਿਚ ਪੋਪ ਨੇ ਕਿਹਾ ਕਿ ਉਹ ਜਰਮਨੀ ਦੀ ਚਾਂਸਲਰ ਦੇ ਇਕ ਹਵਾਲੇ ਨਾਲ ਇਸਦਾ ਜਵਾਬ ਦੇਣਗੇ ਜਿਨ੍ਹਾਂ ਨੇ ਉਨ੍ਹਾਂ ‘ਦੁਨੀਆ ਦੀ ਸਭ ਤੋਂ ਵੱਡੀ ਸਿਆਸਤ ਸਖਸੀਅਤਾਂ ਵਿਚੋਂ ਇਕ’ ਦੱਸਿਆ।

ਇਹ ਵੀ ਪੜ੍ਹੋ - ਪੈਨਸਿਲਵੇਨੀਆ ਨੇ ਜ਼ਰੂਰੀ ਕੀਤੀ ਸਕੂਲੀ ਸੰਸਥਾਵਾਂ 'ਚ ਫੇਸ ਮਾਸਕ ਦੀ ਵਰਤੋਂ

ਪੋਪ ਨੇ ਕਿਹਾ ਕਿ ਆਪਣੇ ਮੁੱਲਾਂ ਨੂੰ ਦੂਸਰਿਆਂ ’ਤੇ ਥੋਪਣ ਦੀ ਗੈਰ-ਜ਼ਿੰਮੇਦਾਰਾਨਾ ਨੀਤੀ ਅਤੇ ਇਤਿਹਾਸ, ਜਾਤੀਅਤਾ ਅਤੇ ਧਾਰਮਿਕ ਮੁੱਦਿਆਂ ’ਤੇ ਵਿਚਾਰ ਕੀਤੇ ਬਿਨਾਂ ਅਤੇ ਦੂਸਰੇ ਲੋਕਾਂ ਦੀਆਂ ਰਵਾਇਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕਰਦੇ ਹੋਏ ਹੋਰ ਦੇਸ਼ਾਂ ਵਿਚ ਲੋਕਤੰਤਰ ਦੇ ਨਿਰਮਾਣ ਦੀਆਂ ਕੋਸ਼ਿਸ਼ਾਂ ਰੋਕਣਾ ਜ਼ਰੂਰੀ ਹੈ। ਪੋਪ ਫਰਾਂਸਿਸ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਪੱਛਮੀ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਵਿਚ ਸਾਰੀਆਂ ਘਟਨਾਵਾਂ ’ਤੇ ਵਿਚਾਰ ਨਹੀਂ ਕੀਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News