ਪੋਪ ਫ੍ਰਾਂਸਿਸ ਨੂੰ ਭਲਕੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ
Friday, Mar 31, 2023 - 06:03 PM (IST)
ਰੋਮ (ਭਾਸ਼ਾ)- ਪੋਪ ਫ੍ਰਾਂਸਿਸ, ਜੋ ਬ੍ਰੌਨਕਾਈਟਸ ਦੇ ਇਲਾਜ ਲਈ ਰੋਮ ਦੇ ਹਸਪਤਾਲ ਵਿੱਚ ਦਾਖਲ ਹਨ, ਨੂੰ ਸ਼ਨੀਵਾਰ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ। ਵੈਟੀਕਨ ਨੇ ਇਹ ਜਾਣਕਾਰੀ ਦਿੱਤੀ। ਵੈਟੀਕਨ ਦੇ ਬੁਲਾਰੇ ਮੈਟਿਓ ਬਰੂਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪੋਪ ਫ੍ਰਾਂਸਿਸ (86) ਠੀਕ ਹੋ ਰਹੇ ਹਨ ਅਤੇ ਉਹਨਾਂ ਨੇ ਵੀਰਵਾਰ ਨੂੰ ਰਾਤ ਦੇ ਖਾਣੇ ਵਿਚ ਪਿੱਜ਼ਾ ਖਾਧਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਚੀਨ 'ਚ ਪੱਤਰਕਾਰ 'ਤੇ ਫ਼ੈਸਲੇ 'ਚ ਦੇਰੀ 'ਤੇ ਪ੍ਰਗਟਾਈ ਚਿੰਤਾ
ਪੋਪ ਫ੍ਰਾਂਸਿਸ ਨੂੰ ਬੁੱਧਵਾਰ ਨੂੰ ਜੇਮੇਲੀ ਪੋਲੀਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਕਿਹਾ ਸੀ ਕਿ ਫ੍ਰਾਂਸਿਸ ਨੂੰ ਬ੍ਰੌਨਕਾਈਟਸ ਦੇ ਇਲਾਜ ਲਈ ਐਂਟੀਬਾਇਓਟਿਕਸ ਦਿੱਤੇ ਜਾ ਰਹੇ ਹਨ। ਵੈਟੀਕਨ ਨੇ ਦੱਸਿਆ ਸੀ ਕਿ ਪੋਪ ਫ੍ਰਾਂਸਿਸ ਨੂੰ ਪਿਛਲੇ ਦਿਨੀਂ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਪੋਪ ਫ੍ਰਾਂਸਿਸ ਨੂੰ 'ਪਾਮ ਸੰਡੇ' ਯਾਨੀ ਹੋਲੀ ਵੀਕ ਸ਼ੁਰੂ ਹੋਣ ਤੋਂ ਚਾਰ ਦਿਨ ਪਹਿਲਾਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।