ਪੋਪ ਫਰਾਂਸਿਸ ਨੇ ਲਾਈਕ ਕੀਤੀ ਬਿਕਨੀ ਪਾਈ ਮਾਡਲ ਦੀ ਤਸਵੀਰ, ਪਿਆ ਬਖੇੜਾ
Wednesday, Nov 18, 2020 - 10:53 AM (IST)
ਵੈਟੀਕਨ ਸਿਟੀ : ਈਸਾਈਆਂ ਦੇ ਸਰਵਉਚ ਧਰਮ ਗੁਰੂ ਪੋਪ ਫਰਾਂਸਿਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਬਿਕਨੀ ਪਹਿਨੀ ਬ੍ਰਾਜ਼ੀਲ ਦੀ ਮਾਡਲ ਦੀ ਭੜਕਾਊ ਤਸਵੀਰ ‘ਲਾਈਕ’ ਕੀਤੇ ਜਾਣ ਨਾਲ ਸੋਸ਼ਲ ਮੀਡੀਆ ’ਤੇ ਬਖੇੜਾ ਖੜ੍ਹਾ ਹੋ ਗਿਆ। ਇਕ ਸੋਸ਼ਲ ਮੀਡੀਆ ਯੂਜ਼ਰ ਦਾ ਪੋਪ ਦੇ ਇੰਸਟਾਗ੍ਰਾਮ ਅਕਾਊਂਟ @francisus ਦਾ ਮਾਡਲ ਦੀ ਤਸਵੀਰ ਨੂੰ ਲਾਈਕ ਕਰਣ ਦਾ ਸਕਰੀਨਸ਼ਾਟ ਵਾਇਰਲ ਹੋ ਗਿਆ। ਇਸ ਤਸਵੀਰ ਵਿਚ ਬ੍ਰਾਜ਼ੀਲਿਆਈ ਮਾਡਲ ਨਤਾਲੀਆ ਗਰਿਬੋਟੋ ਇਕ ਸਕੂਲ ਗਰਲ ਦੀ ਯੂਨੀਫਾਰਮ ਵਿਚ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ ਟੀਮ ਦੇ ਹੋਟਲ ਨੇੜੇ ਹੋਇਆ ਜਹਾਜ਼ ਕਰੈਸ਼, ਮਚੀ ਹਫੜਾ ਦਫੜੀ (ਵੇਖੋ ਤਸਵੀਰਾਂ)
ਇਸ ਬੇਹੱਦ ਭੜਕਾਊ ਤਸਵੀਰ ਵਿਚ ਨਤਾਲੀਆ ਕਿਤਾਬਾਂ ਨੂੰ ਲਾਕਰ ਵਿਚ ਰੱਖਦੀ ਨਜ਼ਰ ਆ ਰਹੀ ਹੈ। ਸਕਰੀਨਸ਼ਾਟ ਵਿਚ ਨਜ਼ਰ ਆ ਰਿਹਾ ਹੈ ਕਿ ਪੋਪ ਫਰਾਂਸਿਸ ਦੇ ਇਲਾਵਾ 133,000 ਲੋਕਾਂ ਨੇ ਨਤਾਲੀਆ ਦੀ ਇਸ ਤਸਵੀਰ ਨੂੰ ਲਾਈਕ ਕੀਤਾ ਹੈ। ਉਧਰ ਟਰੋਲ ਹੋਣ ਦੇ ਬਾਅਦ ਨਤਾਲੀਆ ਨੇ ਮਜ਼ਾਕ ਵਿਚ ਕਿਹਾ ਕਿ ਉਹ ਆਪਣੇ ਟਵਿੱਟਰ ਫਾਲੋਵਰਸ ਨਾਲ ਵੈਟੀਕਨ ਜਾਣ ਵਾਲੀ ਹੈ। ਨਤਾਲੀਆ ਨੇ ਕਿਹਾ ਕਿ ਮੇਰੀ ਮਾਂ ਨੇ ਇਸ ਤਸਵੀਰ ਨੂੰ ਨਕਾਰ ਦਿੱਤਾ ਪਰ ਪੋਪ ਨੂੰ ਇਹ ਪਸੰਦ ਆਈ। ਘੱਟ ਤੋਂ ਘੱਟ ਮੈਂ ਸਵਰਗ ਜਾ ਰਹੀ ਹਾਂ।’
ਉਧਰ ਇਸ ਤਸਵੀਰ ਨੂੰ ਪੋਪ ਦੇ ਲਾਈਕ ਕਰਣ ਦੇ ਬਾਅਦ ਸੋਸ਼ਲ ਮੀਡੀਆ ਵਿਚ ਬਖੇੜਾ ਖੜ੍ਹਾ ਹੋ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਕੁਮੈਂਟ ਕਰ ਰਹੇ ਹਨ। ਹਾਲਾਂਕਿ ਟਰੋਲ ਹੋਣ ਦੇ ਬਾਅਦ ਪੋਪ ਦੇ ਅਕਾਊਂਟ ਤੋਂ ਇਸ ਤਸਵੀਰ ਨੂੰ ਅਨਲਾਈਕ ਕਰ ਦਿੱਤਾ ਗਿਆ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਤਾਲੀਆ ਦੀ ਤਸਵੀਰ ਗਲਤੀ ਨਾਲ ਲਾਈਕ ਕੀਤੀ ਗਈ ਸੀ ਜਾਂ ਨਹੀਂ।