ਲਾਤੀਨੀ ਅਮਰੀਕਾ 'ਚ ਕੁੜੀਆਂ ਦਾ ਕਤਲ ਵੱਡਾ ਸਰਾਪ, ਇਸ ਨੂੰ ਰੋਕਣਾ ਚਾਹੀਦੈ : ਪੋਪ
Sunday, Jan 21, 2018 - 04:57 PM (IST)

ਪੇਰੂ (ਭਾਸ਼ਾ)— ਪੋਪ ਫਰਾਂਸਿਸ ਨੇ ਲਾਤੀਨੀ ਅਮਰੀਕਾ ਨੂੰ ਔਰਤਾਂ ਲਈ ਸਭ ਤੋਂ ਹਿੰਸਕ ਥਾਂ 'ਚ ਤਬਦੀਲ ਕਰ ਦੇਣ ਅਤੇ ਦੂਜੇ ਲਿੰਗੀ ਅਪਰਾਧਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਪੇਰੂ ਦੇ ਸਭ ਤੋਂ ਖਤਰਨਾਕ ਹਿੱਸਿਆਂ ਦੇ ਦੌਰੇ ਵਿਚ ਉਨ੍ਹਾਂ ਨੇ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਕ ਨਵੀਂ ਸੱਭਿਆਚਾਰਕ ਮਾਨਸਿਕਤਾ ਦੀ ਲੋੜ ਹੈ।
ਉੱਤਰੀ ਸਮੁੰਦਰੀ ਸ਼ਹਿਰ ਟਰੂਜਿਲੋ 'ਚ ਪ੍ਰਾਰਥਨਾ ਤੋਂ ਬਾਅਦ ਪੋਪ ਨੇ ਔਰਤਾਂ, ਮਾਂਵਾਂ ਅਤੇ ਦਾਦੀਆਂ ਨੂੰ ਪਰਿਵਾਰ ਨੂੰ ਦਿਸ਼ਾ ਦੇਣ ਵਾਲੀ ਸ਼ਕਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਅਮਰੀਕਾ ਵਿਚ ਉਹ ਅਕਸਰ ਕਤਲ ਦੀਆਂ ਸ਼ਿਕਾਰ ਹੁੰਦੀਆਂ ਹਨ ਅਤੇ ਹਿੰਸਾ ਦੇ ਮਾਮਲਿਆਂ ਦੀ ਆਵਾਜ਼ ਕਈ ਵਾਰ ਬੰਦ ਕਮਰਿਆਂ ਤੋਂ ਬਾਹਰ ਨਹੀਂ ਆਉਂਦੀ। ਪੋਪ ਨੇ ਇਕ ਅਜਿਹੇ ਸੱਭਿਆਚਾਰ ਦੀ ਵਕਾਲਤ ਕੀਤੀ ਹੈ, ਜੋ ਕਿ ਹਰ ਤਰ੍ਹਾਂ ਨਾਲ ਹਿੰਸਾ ਦਾ ਖੰਡਨ ਕਰੇ। ਯੂ. ਐੱਨ. ਵੁਮੈਨ ਅਤੇ ਯੂ. ਐੱਨ. ਡਿਵੈਲਪਮੈਂਟ ਪ੍ਰੋਗਰਾਮ ਦੀ ਨਵੰਬਰ 2017 ਦੀ ਰਿਪੋਰਟ ਮੁਤਾਬਕ ਦੇਸ਼ ਔਰਤਾਂ ਦੀ ਸੁਰੱਖਿਆ ਨਾਲ ਜੁੜੀਆਂ ਨੀਤੀਆਂ ਨੂੰ ਅਪਣਾ ਰਹੇ ਹਨ ਪਰ ਇਸ ਦੇ ਬਾਵਜੂਦ ਕੰਨਿਆ ਭਰੂਣ ਹੱਤਿਆ ਦੇ ਮਾਮਲੇ 'ਚ ਲਾਤੀਨੀ ਅਮਰੀਕੀ ਦੇਸ਼ ਵਿਚ ਵਧ ਰਹੇ ਹਨ।