ਪੋਪ ਫਰਾਂਸਿਸ ਦੀ ਸਿਹਤ ਵਿਗੜੀ, ਸਾਹ ਸਬੰਧੀ ਸਮੱਸਿਆਵਾਂ ਨੇ ਵਧਾਈ ਚਿੰਤਾ
Saturday, Mar 01, 2025 - 02:34 AM (IST)

ਇੰਟਰਨੈਸ਼ਨਲ ਡੈਸਕ : ਵੈਟੀਕਨ ਨੇ ਆਪਣੇ ਹੈਲਥ ਅਪਡੇਟ ਵਿੱਚ ਦੱਸਿਆ ਹੈ ਕਿ ਪੋਪ ਫਰਾਂਸਿਸ, ਜੋ ਕਿ ਨਿਮੋਨੀਆ ਕਾਰਨ ਹਸਪਤਾਲ ਵਿੱਚ ਦਾਖ਼ਲ ਹਨ, ਨੂੰ ਸ਼ੁੱਕਰਵਾਰ 28 ਫਰਵਰੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆਈ ਸੀ, ਜਿਸ ਕਾਰਨ ਉਨ੍ਹਾਂ ਨੂੰ ਉਲਟੀ ਹੋਈ, ਪਰ ਉਨ੍ਹਾਂ ਨੂੰ ਸਾਹ ਨਲੀ ਰਾਹੀਂ ਆਕਸੀਜਨ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋਇਆ।
ਇਹ ਵੀ ਪੜ੍ਹੋ : ਜ਼ੈਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ- 'ਯੂਕ੍ਰੇਨ ਨੂੰ ਰੂਸ ਨਾਲ ਕਰਨਾ ਹੋਵੇਗਾ ਜੰਗਬੰਦੀ ਸਮਝੌਤਾ'
ਜਾਣਕਾਰੀ ਮੁਤਾਬਕ, ਪੋਪ ਫਰਾਂਸਿਸ ਦੋ ਹਫ਼ਤਿਆਂ ਤੋਂ ਰੋਮ ਦੇ ਜੇਮੇਲੀ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਨੂੰ 14 ਫਰਵਰੀ ਨੂੰ ਸਾਹ ਦੀ ਗੰਭੀਰ ਲਾਗ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਕਾਰਨ ਹੋਰ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਗਈਆਂ ਸਨ। ਪੋਪ ਦੀ ਸਿਹਤ ਸਥਿਤੀ ਬਾਰੇ ਤਾਜ਼ਾ ਵਿਸਥਾਰਤ ਜਾਣਕਾਰੀ ਵਿੱਚ ਕਿਹਾ ਗਿਆ ਹੈ, "ਅੱਜ ਦੁਪਹਿਰ... ਪਵਿੱਤਰ ਪਿਤਾ ਨੂੰ ਇੱਕ ਅਲੱਗ ਬ੍ਰੌਨਕੋਸਪਾਜ਼ਮ ਸੰਕਟ ਦਾ ਸਾਹਮਣਾ ਕਰਨਾ ਪਿਆ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8