ਹਜ਼ਾਰਾਂ ਸ਼ਰਧਾਲੂਆਂ ਨਾਲ ਪੋਪ ਨੇ ਮਨਾਇਆ ਈਸਟਰ

Sunday, Apr 01, 2018 - 05:00 PM (IST)

ਰੋਮ (ਭਾਸ਼ਾ)— ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਸੈਂਟ ਪੀਟਰਸ ਸਕਵੇਅਰ ਵਿਚ ਈਸਟਰ ਸੰਡੇ ਮਾਸ ਮਨਾਇਆ। ਭਾਰੀ ਸੁਰੱਖਿਆ ਵਿਚ ਹੋਏ ਇਸ ਪ੍ਰੋਗਰਾਮ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ। ਪੋਪ ਫ੍ਰਾਂਸਿਸ ਨੇ ਇਕ ਟਵੀਟ ਕਰ ਕੇ ਈਸਟਰ ਉਤਸਵ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ,''ਈਸਟਰ ਦੇ ਸਵੇਰ ਨੂੰ ਸਾਡੇ ਵਿਸ਼ਵਾਸ ਦਾ ਜਨਮ ਹੋਇਆ। ਯੀਸ਼ੂ ਜਿਉਂਦੇ ਹਨ।'' ਦੁਨੀਆ ਭਰ ਦੇ ਸ਼ਰਧਾਲੂ ਸੈਂਟ ਪੀਟਰਸ ਸਕਵੇਅਰ ਵਿਚ ਇੱਕਠੇ ਹੋਏ ਤਾਂ ਜੋ ਈਸਟਰ ਦੇ ਮੌਕੇ 'ਤੇ ਸੈਂਟ ਪੀਟਰਸ ਬੈਸਿਲਿਕਾ ਦੀ ਮੱਧ ਬਾਲਕੋਨੀ ਤੋਂ ਪੋਪ ਫ੍ਰਾਂਸਿਸ ਵੱਲੋਂ ਦਿੱਤੇ ਜਾਣ ਵਾਲੇ ਰਵਾਇਤੀ ਸੰਦੇਸ਼ ''ਉਰਬੀ ਐਟ ਓਰਬੀ'' (ਸ਼ਹਿਰ ਅਤੇ ਪੂਰੀ ਦੁਨੀਆ ਲਈ) ਨੂੰ ਸੁਣ ਸਕਣ। ਇਸ ਖਾਸ ਉਤਸਵ ਲਈ ਪੂਰੇ ਸਕਵਾਇਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ।


Related News