ਪੋਪ ਨੇ ਕੈਨੇਡਾ ਦੇ ਸਕੂਲਾਂ ''ਚ ਹੋਏ ਦੁਰਵਿਵਹਾਰ ਲਈ ਸਵਦੇਸ਼ੀ ਲੋਕਾਂ ਤੋਂ ਮੰਗੀ ਮੁਆਫੀ

04/01/2022 5:47:05 PM

ਵੈਟੀਕਨ ਸਿਟੀ (ਭਾਸ਼ਾ)- ਪੋਪ ਫਰਾਂਸਿਸ ਨੇ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿੱਚ ਆਦਿਵਾਸੀ ਲੋਕਾਂ ਨਾਲ ਹੋਏ ‘ਨਿੰਦਣਯੋਗ’ ਦੁਰਵਿਵਹਾਰ ਲਈ ਮੁਆਫੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਕੈਥੋਲਿਕ ਨੇਤਾਵਾਂ ਦੇ ਹੱਥੋਂ ਉਹਨਾਂ ਨੇ ਜੋ ਵੀ ਦੁੱਖ ਝੱਲਿਆ, ਉਹ ਉਸ ਤੋਂ ਸ਼ਰਮਿੰਦਾ ਅਤੇ ਗੁੱਸੇ ਵਿੱਚ ਹਨ। 

ਪੜ੍ਹੋ ਇਹ ਅਹਿਮ ਖ਼ਬਰ- Blue Origin ਦਾ ਚੌਥਾ ਪੁਲਾੜ ਮਿਸ਼ਨ ਸਫਲ, 6 ਬਜ਼ੁਰਗਾਂ ਨੂੰ ਕਰਾਈ ਯਾਤਰਾ

ਪੋਪ ਨੇ ਮੁਆਫੀ ਮੰਗਦੇ ਹੋਏ ਮੈਟਿਸ, ਇਨੂਇਟ ਅਤੇ ਫਸਟ ਨੇਸ਼ਨ ਕਮਿਊਨਿਟੀਆਂ ਦੇ ਕਈ ਮੈਂਬਰਾਂ ਨਾਲ ਕੈਨੇਡਾ ਦੀ ਯਾਤਰਾ ਕਰਨ ਦਾ ਵਾਅਦਾ ਕੀਤਾ। ਇਨ੍ਹਾਂ ਭਾਈਚਾਰਿਆਂ ਨੇ ਪੋਪ ਤੋਂ ਮੁਆਫੀ ਮੰਗਣ ਅਤੇ ਕੈਥੋਲਿਕ ਚਰਚ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਸੀ। ਫ੍ਰਾਂਸਿਸ ਨੇ ਇਤਾਲਵੀ ਵਿੱਚ ਗੱਲ ਕੀਤੀ ਅਤੇ ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਹੈ ਕੀ ਲੋਕ ਉਨ੍ਹਾਂ ਦੀ ਗੱਲ ਸਮਝ ਪਾਏ ਹਨ ਜਾਂ ਨਹੀਂ। ਹਾਲਾਂਕਿ ਉਨ੍ਹਾਂ (ਪੋਪ) ਦਾ ਭਾਸ਼ਣ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।


Vandana

Content Editor

Related News