‘ਦਿ ਪਿ੍ਰੰਟ’ ਰਿਪੋਰਟ ’ਚ ਖ਼ੁਲਾਸਾ, 25 ਲੱਖ ਡਾਲਰ ਲੈ ਕੇ ਰਿਹਾਨਾ ਨੇ ਕਿਸਾਨਾਂ ਦੇ ਹੱਕ ’ਚ ਕੀਤਾ ਟਵੀਟ

Friday, Feb 05, 2021 - 06:08 PM (IST)

ਨਵੀਂ ਦਿੱਲੀ : ਕੈਨੇਡਾ ਦੀ ਸੰਸਥਾ ਪੋਏਟਿਕ ਜਸਟਿਸ ਫਾਊਂਡੇਸ਼ਨ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਗਲੋਬਲ ਕੈਂਪੇਨ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਦਿ ਪ੍ਰਿੰਟ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਇਕ ਸੂਤਰ ਨੇ ਦੱਸਿਆ ਹੈ ਕਿ ਕੈਨੇਡਾ ਦੇ ਬਾਹਰ ਦੇ ਕਈ ਰਾਜਨੀਤਕ ਨੇਤਾ ਅਤੇ ਕਾਰਜਕਰਤਾ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ ’ਚ ਆਏ ਕ੍ਰਿਕਟਰ ਇਰਫਾਨ ਪਠਾਨ, ਯਾਦ ਦਿਵਾਇਆ ਇਹ ਕਿੱਸਾ

ਦਿ ਪ੍ਰਿੰਟ ਦੀ ਰਿਪੋਰਟ ਮੁਤਾਬਕ ਸਕਾਈਰਾਕੇਟ ਜੋ ਇਕ ਪੀ.ਆਰ. ਫਰਮ ਹੈ ਅਤੇ ਇਸ ਦਾ ਡਾਇਰੈਕਟਰ ਇਕ ਖਾਲਿਸਤਾਨੀ ਐਮ.ਓ. ਧਾਲੀਵਾਲ ਹੈ, ਨੇ ਅੰਦੋਲਨ ਦੇ ਪੱਖ ਵਿਚ ਟਵੀਟ ਕਰਨ ਲਈ ਪੌਪ ਸਟਾਰ ਰਿਹਾਨਾ ਨੂੰ 2.5 ਮਿਲੀਅਨ ਡਾਲਰ ਦੀ ਰਕਮ ਦਾ ਭੁਗਤਾਨ ਕੀਤਾ ਸੀ। ਭਾਰਤੀ ਰੁਪਏ ਵਿਚ ਇਹ 18 ਕਰੋੜ ਰੁਪਏ ਹੁੰਦੇ ਹਨ। ਸੂਤਰਾਂ ਨੇ ਦਿ ਪ੍ਰਿੰਟ ਨੂੰ ਇਹ ਵੀ ਦੱਸਿਆ ਹੈ ਕਿ ਵਾਤਾਵਰਣ ਵਰਕਰ ਗੇ੍ਰਟਾ ਥਨਬਰਗ ਵੱਲੋਂ ਸਾਂਝੀ ਕੀਤੀ ਗਈ ਟੂਲਕਿੱਟ ਭਾਰਤ ਨੂੰ ਬਦਨਾਮ ਕਰਨ ਦੀ ਇਕ ਵੱਡੀ ਸਾਜਿਸ਼ ਦਾ ਹਿੱਸਾ ਸੀ। 

ਇਹ ਵੀ ਪੜ੍ਹੋ: ਰੋਹਿਤ ਸ਼ਰਮਾ ’ਤੇ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ’ਤੇ ਭੜਕੀ ਕੰਗਨਾ, ਟਵਿਟਰ ਨੂੰ ਕਿਹਾ 'ਚੀਨ ਦੀ ਕਠਪੁਤਲੀ'

ਅਨੀਤਾ ਲਾਲ ਪੋਏਟਿਕ ਜਸਟਿਸ ਫਾਊਂਡੇਸ਼ਨ ਦੀ ਸਹਿ-ਸੰਸਥਾਪਕ ਵੀ ਹੈ। ਇਸ ਸੰਗਠਨ ਦਾ ਨਾਮ ਗ੍ਰੇਟਾ ਥਨਬਰਗ ਵੱਲੋਂ ਸਾਂਝੀ ਕੀਤੀ ਗਈ ਟੂਲਕਿੱਟ ਵਿਚ ਪ੍ਰਮੁਖਤਾ ਨਾਲ ਸ਼ਾਮਲ ਹੈ। ਕਿਸਾਨ ਅੰਦੋਲਨ ਦੇ ਬਾਰੇ ਵਿਚ ਟਵੀਟ ਕਰਦੇ ਹੋਏ ਰਿਹਾਨਾ ਨੇ ਪੁੱਛਿਆ ਸੀ ਕਿ ਲੋਕ ਇਸ ਬਾਰੇ ਵਿਚ ਗੱਲ ਕਿਉਂ ਨਹੀਂ ਕਰ ਰਹੇ ਹਨ। ਇਸ ਦੇ ਬਾਅਦ ਗ੍ਰੇਟਾ ਥਨਬਰਗ ਅਤੇ ਸਾਬਕਾ ਪੌਰਨ ਸਟਾਰ ਮੀਆ ਖਲੀਫਾ ਵੀ ਇਸ ਨਾਲ ਜੁੜ ਗਈ। ਹਾਲਾਂਕਿ ਇਹ ਪੂਰੀ ਸਾਜਿਸ਼ ਉਸ ਸਮੇਂ ਨਾਕਾਮ ਹੋ ਗਈ, ਜਦੋਂ ਗ੍ਰੇਟਾ ਥਨਬਰਗ ਨੇ ਗਲਤੀ ਨਾਲ ਟੂਲਕਿੱਟ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ। ਇਸ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਨਵੰਬਰ 2020 ਤੋਂ ਭਾਰਤ ਖ਼ਿਲਾਫ਼ ਸਾਜਿਸ਼ ਰਚਣ ਦੀ ਸ਼ੁਰੂਆਤ ਕੀਤੀ ਗਈ ਸੀ। ਜਿਵੇਂ ਹੀ ਇਹ ਟੂਲਕਿੱਟ ਸਾਹਮਣੇ ਆਈ, ਭਾਰਤ ਨੇ ਕਈ ਪ੍ਰਸਿੱਧ ਲੋਕ ਦੇਸ਼ ਖ਼ਿਲਾਫ਼ ਚੱਲ ਰਹੇ ਅੰਤਰਰਾਸ਼ਟਰੀ ਸਾਜਿਸ਼ ਨੂੰ ਨਾਕਾਮ ਕਰਣ ਲਈ ਇਕਜੁੱਟ ਹੋ ਕੇ ਖੜ੍ਹੇ ਹੋ ਗਏ।  

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ, ਕਿਹਾ- ਜੋ ਸਹੀ ਹੈ ਉਹੀ ਹੋਣਾ ਚਾਹੀਦਾ ਹੈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News