ਪੌਪ ਤੇ ਦੱਖਣ-ਪੂਰਬੀ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਦੇ ਇਮਾਮ ਨੇ ਸ਼ਾਂਤੀ ਤੇ ਵਾਤਾਵਰਣ ਰੱਖਿਆ ਦੀ ਕੀਤੀ ਅਪੀਲ

Thursday, Sep 05, 2024 - 03:56 PM (IST)

ਪੌਪ ਤੇ ਦੱਖਣ-ਪੂਰਬੀ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਦੇ ਇਮਾਮ ਨੇ ਸ਼ਾਂਤੀ ਤੇ ਵਾਤਾਵਰਣ ਰੱਖਿਆ ਦੀ ਕੀਤੀ ਅਪੀਲ

ਜਕਾਰਤਾ - ਪੌਪ ਫਰਾਂਸਿਸ ਨੇ ਵੀਰਵਾਰ ਨੂੰ ਦੱਖਣ-ਪੂਰਬੀ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਦੇ ਇਮਾਮ ਨਾਲ ਮੁਲਾਕਾਤ ਕਰ ਕੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ। ਪੌਪ ਫਰਾਂਸਿਸ ਦੀ ਇੰਡੋਨੇਸ਼ੀਆ ਫੇਰੀ ਦੌਰਾਨ ਅੰਤਰ-ਧਾਰਮਿਕ ਦੋਸਤੀ ਨੂੰ ਹੁਲਾਰਾ  ਦੇਣ ਅਤੇ ਸਾਂਝੇ ਮਕਸਦਾਂ ਦੀ ਪ੍ਰਾਪਤੀ ਸਬੰਧੀ ਸਾਂਝਾ ਬਿਆਨ ਜਾਰੀ ਕੀਤਾ ਗਿਆ। ਇਸ ਦੌਰਾਨ ਫ੍ਰਾਂਸਿਸ ਇੰਡੋਨੇਸ਼ੀਆ ਦੇ 6 ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਧਰਮਾਂ - ਇਸਲਾਮ, ਬੌਧੀ ਧਰਮ, ਕਨਫਿਊਸ਼ਿਅਨਵਾਦ, ਹਿੰਦੂ ਧਰਮ, ਕੈਥੋਲਿਕ ਧਰਮ ਅਤੇ ਪ੍ਰੋਟੈਸਟੈਂਟ ਧਰਮ ਦੇ ਪ੍ਰਤੀਨਿਧੀਆਂ ਨਾਲ ਇਕ ਅੰਤਰ-ਧਰਮ ਇਕੱਠ ਲਈ ਜਕਾਰਤਾ ਦੀ ਪ੍ਰਤੀਕ ਇਸਤੀਕਲਾਲ ਮਸਜਿਦ ’ਚ ਪਹੁੰਚੇ, ਤੇ ਪੌਪ ਫਰਾਂਸਿਸ ਅਤੇ ਇਮਾਮ ਨਸਰੂਦੀਨ ਉਮਰ "ਫਰੈਂਡਸ਼ਿਪ ਟਨਲ" ਦੇ ਜ਼ਮੀਨੀ ਪ੍ਰਵੇਸ਼ ਦੁਆਰ 'ਤੇ ਖੜ੍ਹੇ ਹੋਏ।

ਪੜ੍ਹੋ ਇਹ ਅਹਿਮ ਖ਼ਬਰ-ਯੂਰਪ ’ਚ ਰਾਸ਼ਟਰਵਾਦੀ ਪਾਰਟੀਆਂ ਨੂੰ ਬੜ੍ਹਤ, ਆਸਟ੍ਰੀਆ ’ਚ ਫ੍ਰੀਡਮ ਪਾਰਟੀ ਵੱਡੀ ਜਿੱਤ ਵੱਲ

ਦੱਸ ਦਈਏ ਕਿ ਇਹ ਇਕ ਅੰਡਰਪਾਸ ਹੈ ਜੋ ਮਸਜਿਦ ਕੰਪਲੈਕਸ ਨੂੰ ਗੁਆਂਢੀ ਕੈਥੋਲਿਕ ਕੈਥੇਡ੍ਰਲ 'ਅਵਰ ਲੇਡੀ ਆਫ ਦਿ ਅਸਪਸ਼ਨ' ਨਾਲ ਜੋੜਦਾ ਹੈ। ਫ੍ਰਾਂਸਿਸ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਕਿਹਾ, "ਸਾਨੂੰ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਅਸੀਂ ਅੱਜ ਭਾਈਚਾਰੇ ਨਾਲ ਸਾਹਮਣਾ ਕਰ ਰਹੇ ਹਾਂ।" ਭਾਈਚਾਰਾ ਸਾਨੂੰ ਇਕ ਸਾਂਝੇ ਮਾਰਗ 'ਤੇ ਦੋਸਤੀ ’ਚ ਚੱਲਣ ਲਈ ਪ੍ਰੇਰਿਤ ਕਰਦਾ ਹੈ ਅਤੇ ਸਾਨੂੰ ਰੌਸ਼ਨੀ ਵੱਲ ਲਿਜਾਂਦਾ ਹੈ।” ਇਸ ਦੌਰਾਨ ਫ੍ਰਾਂਸਿਸ ਨੇ ਏਸ਼ੀਆ ਅਤੇ ਓਸ਼ੇਨੀਆ ਦੇ 4 ਦੇਸ਼ਾਂ ਦੀ ਆਪਣੀ 11 ਦਿਨਾਂ ਯਾਤਰਾ ਦੀ ਸ਼ੁਰੂਆਤ 'ਚ ਇੰਡੋਨੇਸ਼ੀਆ ਦਾ ਦੌਰਾ ਕੀਤਾ। ਪੌਪ ਫਰਾਂਸਿਸ ਦੀ ਫੇਰੀ ਦਾ ਮਕਸਦ ਇੰਡੋਨੇਸ਼ੀਆ ਨੂੰ ਧਾਰਮਿਕ ਕੱਟੜਵਾਦ ਨਾਲ ਲੜਨ ਲਈ ਉਤਸ਼ਾਹਿਤ ਕਰਨਾ ਅਤੇ ਭਾਈਚਾਰਾ ਮਜ਼ਬੂਤ ​​ਕਰਨ ਲਈ ਕੈਥੋਲਿਕ ਚਰਚ ਦੀ ਵਚਨਬੱਧਤਾ ਨੂੰ ਦੁਹਰਾਉਣਾ ਸੀ। ਪੌਪ ਫਰਾਂਸਿਸ ਇੰਡੋਨੇਸ਼ੀਆ ਤੋਂ ਇਲਾਵਾ ਪਾਪੂਆ ਨਿਊ ਗਿਨੀ, ਸਿੰਗਾਪੁਰ ਅਤੇ ਤਿਮੋਰ-ਲੇਸਤੇ ਦਾ ਵੀ ਦੌਰਾ ਕਰਨਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


author

Sunaina

Content Editor

Related News