ਇਮਰਾਨ ਨੂੰ ਘਰ ਤੋਂ ਦਫ਼ਤਰ ਤੱਕ ਪਹੁੰਚਾਉਣ ''ਤੇ ਕੰਗਾਲ ਪਾਕਿ ਨੇ ਲੁਟਾਏ 55 ਕਰੋੜ ਰੁਪਏ
Friday, Apr 22, 2022 - 01:14 PM (IST)
ਇਸਲਾਮਾਬਾਦ- ਪਾਕਿਸਤਾਨ ਨੂੰ ਕੰਗਾਲੀ ਦੀ ਕਗਾਰ 'ਤੇ ਪਹੁੰਚਾਉਣ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਦਾ ਵੱਡਾ ਹੱਥ ਹੈ। ਇਹ ਦਾਅਵਾ ਕੀਤਾ ਹੈ ਸ਼ਹਿਬਾਜ਼ ਸਰਕਾਰ ਨੇ ਨਵੇਂ ਵਿੱਤ ਮੰਤਰੀ ਮਿਫਤਾਹ ਇਸਮਾਇਲ ਨੇ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੈਲੀਕਾਪਟਰ ਦੇ ਰਾਹੀਂ ਉਨ੍ਹਾਂ ਦੇ ਬਾਨੀ ਗਾਲਾ ਸਥਿਤ ਘਰ ਤੋਂ ਪੀ.ਐੱਮ. ਸਕੱਤਰੇਤ ਪਹੁੰਚਾਉਣ 'ਤੇ ਰਾਸ਼ਟਰੀ ਖਜਾਨੇ ਨੂੰ ਤਿੰਨ ਸਾਲ ਅੱਠ ਮਹੀਨੇ 'ਚ 55 ਕਰੋੜ ਰੁਪਏ ਖਰਚ ਕਰਨੇ ਪਏ। ਸਮਾ ਟੀਵੀ ਦੇ ਮੁਤਾਬਕ ਸੱਤਾ 'ਚ ਰਹਿੰਦੇ ਹੋਏ ਖਾਨ ਲਗਭਗ ਹਰ ਦਿਨ ਆਪਣੇ ਦਫ਼ਤਰ ਜਾਣ ਲਈ ਇਕ ਹੈਲੀਕਾਪਟਰ ਦੀ ਵਰਤੋਂ ਕਰਦੇ ਸਨ ਅਤੇ ਪੈਸਾ ਹੈਲੀਕਾਪਟਰ 'ਚ ਖਪਤ ਹੋਣ ਵਾਲੇ ਈਂਧਣ 'ਤੇ ਖਰਚ ਕੀਤਾ ਜਾਂਦਾ ਸੀ।
ਸੱਤਾ 'ਚ ਆਉਣ ਦੇ ਕੁਝ ਸਮੇਂ ਬਾਅਦ ਹੀ ਖਾਨ ਨੂੰ ਉਸ ਸਮੇਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਉਨ੍ਹਾਂ ਨੇ ਰੋਜ਼ਾਨਾ ਆਉਣ-ਜਾਣ ਲਈ ਹੈਲੀਕਾਪਟਰ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। ਹਾਲਾਂਕਿ ਖਾਨ ਦੇ ਮੰਤਰੀ ਮੰਡਲ 'ਚ ਸੂਚਨਾ ਮੰਤਰੀ ਰਹੇ ਫਵਾਦ ਚੌਧਰੀ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਇਸ ਦੀ ਲਾਗਤ 55 ਰੁਪਏ ਪ੍ਰਤੀ ਕਿਲੋਮੀਟਰ ਹੋਵੇਗੀ। ਇਸਮਾਇਲ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਆਪਣੇ ਦਾਅਵੇ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ੀ ਸਬੂਤ ਹਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਉੱਚ ਪੀ.ਟੀ.ਆਈ. ਸਰਕਾਰ ਨੇ ਬਿਜਲੀ ਖੇਤਰ 'ਚ 2,500 ਅਰਬ ਰੁਪਏ ਦਾ ਭਾਰੀ ਸਰਕੁਲਰ ਕਰਜ਼ ਛੱਡਿਆ ਹੈ ਅਤੇ ਕੁਦਰਤੀ ਗੈਸ ਖੇਤਰ 'ਚ 1,500 ਅਰਬ ਰੁਪਏ ਦਾ ਸਰਕੁਲਰ ਕਰਜ਼ ਲਿਆ ਸੀ।
ਇਸਮਾਇਲ ਨੇ ਇਹ ਵੀ ਕਿਹਾ ਕਿ ਉਹ ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਰੇਜਾ ਬਾਕਿਰ ਦੇ ਨਾਲ ਕੰਮ ਕਰਨ 'ਚ ਸਹਿਜ ਹੈ, ਜਿਨ੍ਹਾਂ ਨੂੰ ਇਮਰਾਨ ਖਾਨ ਸਰਕਾਰ ਨੇ ਨਿਯੁਕਤ ਕੀਤਾ ਸੀ। ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਆਰਥਿਕ ਸੰਕਟ ਤੋਂ ਬਚਣ ਲਈ ਆਈ.ਐੱਮ.ਐੱਫ. ਪ੍ਰੋਗਰਾਮ ਨੂੰ ਮੁੜ-ਜੀਵਤ ਕਰਨ ਦੀ ਲੋੜ ਹੈ ਅਤੇ ਉਹ ਸਾਊਦੀ ਅਰਬ ਤੋਂ ਵੀ ਪੈਸਾ ਉਧਾਰ ਲੈ ਸਕਦੀ ਹੈ। ਇਸ ਵਿਚਾਲੇ ਇਸਲਾਮਾਬਾਦ ਹਾਈਕੋਰਟ ਨੇ ਬੁੱਧਵਾਰ ਨੂੰ ਦੇਖ ਦੇ ਡਿਪਟੀ ਅਟਾਰਨੀ ਜਨਰਲ ਅਰਸ਼ਦ ਕਆਨੀ ਨੂੰ ਪਾਕਿਸਤਾਨ ਸੂਚਨਾ ਕਮਿਸ਼ਨ ਦੇ ਉਸ ਆਦੇਸ਼ 'ਤੇ ਅਮਲ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਗਸਤ 2018 'ਚ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ ਤੋਂ ਕਈ ਦੇਸ਼ਾਂ ਦੇ ਪ੍ਰਮੁੱਖਾਂ ਵਲੋਂ ਦਿੱਤੇ ਗਏ ਤੋਹਫ਼ਿਆਂ ਦਾ ਵੇਰਵਾਂ ਜਨਤਕ ਕਰਨ ਨੂੰ ਕਿਹਾ ਗਿਆ ਹੈ।