ਸਾਵਧਾਨ! ਭੋਜਨ ਸਬੰਧੀ ਖਰਾਬ ਆਦਤਾਂ ਨਾਲ ਵਧ ਸਕਦੈ ਕੋਰੋਨਾ ਦਾ ਖਤਰਾ

04/24/2020 6:12:17 PM

ਵਾਸ਼ਿੰਗਟਨ- ਚੰਗੀ ਸਿਹਤ ਵਿਚ ਪੌਸ਼ਟਿਕ ਭੋਜਨ ਦੀ ਅਹਿਮ ਭੂਮਿਕਾ ਹੁੰਦੀ ਹੈ। ਅਜਿਹੇ ਭੋਜਨ ਨਾਲ ਨਾ ਸਿਰਫ ਮੇਟਾਬੋਲਿਕ ਹੈਲਥ ਬਿਹਤਰ ਹੁੰਦੀ ਹੈ ਬਲਕਿ ਕਈ ਰੋਗਾਂ ਤੋਂ ਵੀ ਬਚਾਅ ਵੀ ਹੋ ਸਕਦਾ ਹੈ। ਹੁਣ ਇਕ ਨਵੇਂ ਅਧਿਐਨ ਵਿਚ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੇ ਭੋਜਨ ਦੀ ਕਮੀ ਕਰਕੇ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਵੀ ਵਧ ਸਕਦਾ ਹੈ।

ਅਮਰੀਕਾ ਦੀ ਟਫਟਸ ਯੂਨੀਵਰਸਿਟੀ ਦੇ ਫ੍ਰੀਡਮੈਨ ਸਕੂਲ ਆਫ ਨਿਊਟ੍ਰੀਸ਼ਨ ਸਾਈਂਸ ਦੇ ਡੀਨ ਡਾ. ਡੈਰੀਅਸ ਮੋਜਫੇਰੀਅਨ ਨੇ ਕਿਹਾ ਕਿ ਪੌਸ਼ਟਿਕ ਭੋਜਨ ਦੀ ਕਮੀ ਖਰਾਬ ਸਿਹਤ ਦਾ ਪ੍ਰਮੁੱਖ ਕਾਰਣ ਬਣ ਰਹੀ ਹੈ। ਮੇਟਾਬੋਲਿਕ ਸਹੀ ਨਹੀਂ ਰਹਿਣ ਕਾਰਣ ਸਰੀਰ ਦੀ ਰੱਖਿਆ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਨਤੀਜਾ ਦਿਲ ਦੀ ਬੀਮਾਰੀ, ਟਾਈਪ-2 ਡਾਈਬਟੀਜ਼ ਤੇ ਮੋਟਾਪਾ ਸਬੰਧੀ ਕੈਂਸਰ ਦੇ ਰੋਗਾਂ ਦੀ ਖਤਰਾ ਵਧ ਸਕਦਾ ਹੈ। ਇਹ ਸਭ ਕੋਰੋਨਾ ਦੀ ਲਪੇਟ ਵਿਚ ਆਉਣ ਦੇ ਪ੍ਰਮੁੱਖ ਕਾਰਕ ਬਣ ਸਕਦੇ ਹਨ।

ਖੋਜਕਾਰਾਂ ਮੁਤਾਬਕ ਮੇਟਾਬੋਲਿਕ ਸਿੰਡ੍ਰਾਮ ਵਿਚ ਲੱਕ ਦੇ ਆਲੇ-ਦੁਆਲੇ ਵਧੇਰੇ ਚਰਬੀ, ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ ਤੇ ਅਸਧਾਰਣ ਕੋਲੇਸਟ੍ਰੋਲ ਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹਨਾਂ ਦੇ ਚੱਲਦੇ ਸਰੀਰ ਦੀ ਰੱਖਿਆ ਪ੍ਰਣਾਲੀ ਵਿਚ ਅੜਿੱਕਾ ਪੈਦਾ ਹੁੰਦਾ ਹੈ ਤੇ ਇਨਫੈਕਸ਼ਨ, ਨਿਮੋਨੀਆ ਤੇ ਕੈਂਸਰ ਦੇ ਰੋਗਾਂ ਦਾ ਖਤਰਾ ਵਧ ਸਕਦਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕੋਰੋਨਾਵਾਇਰਸ ਦੇ ਖਤਰੇ ਨੂੰ ਵਧਾ ਸਕਦੀਆਂ ਹਨ। ਅਮਰੀਕਾ ਵਿਚ ਤਕਰੀਬਨ ਇਕ ਤਿਹਾਈ ਬਾਲਗ ਮੇਟਾਬੋਲਿਕ ਸਿੰਡ੍ਰਾਮ ਦੀ ਸਮੱਸਿਆ ਨਾਲ ਪੀੜਤ ਹਨ। ਅਜਿਹੇ ਲੋਕਾਂ ਵਿਚ ਕੋਰੋਨਾ ਦਾ ਵਧੇਰੇ ਖਤਰਾ ਹੁੰਦਾ ਹੈ।

ਇਸ ਤਰ੍ਹਾਂ ਕਰੋ ਬਚਾਅ
ਖੋਜਕਾਰਾਂ ਮੁਤਾਬਕ ਪੌਸ਼ਟਿਕ ਭੋਜਨ ਤੇ ਸੰਤੁਲਿਤ ਜੀਵਨਸ਼ੈਲੀ ਅਪਣਾਕੇ ਮੇਟਾਬੋਲਿਕ ਸਿੰਡ੍ਰਾਮ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰੋ। ਹਰੀਆਂ ਸਬਜ਼ੀਆਂ, ਫਲ ਤੇ ਸਾਬਤ ਅਨਾਜ ਦਾ ਭਰਪੂਰ ਸੇਵਨ ਕਰੋ। ਵਧੇਰੇ ਚਰਬੀ ਵਾਲੇ ਖਾਣੇ ਤੋਂ ਪਰਹੇਜ਼ ਕਰੋ।


Baljit Singh

Content Editor

Related News