ਕੈਨੇਡਾ ਦਾ ਅਨੋਖਾ ਹੋਟਲ, ਜਿੱਥੇ ਟਾਇਲਟ ਸੀਟਾਂ ''ਚ ਪਰੋਸਿਆ ਜਾਂਦੈ ਖਾਣਾ (ਦੇਖੋ ਤਸਵੀਰਾਂ)

Friday, Jun 09, 2017 - 12:02 PM (IST)

ਕੈਨੇਡਾ ਦਾ ਅਨੋਖਾ ਹੋਟਲ, ਜਿੱਥੇ ਟਾਇਲਟ ਸੀਟਾਂ ''ਚ ਪਰੋਸਿਆ ਜਾਂਦੈ ਖਾਣਾ (ਦੇਖੋ ਤਸਵੀਰਾਂ)

ਓਟਾਵਾ— ਕੀ ਤੁਸੀਂ ਟਾਇਲਟ ਵਿਚ ਬੈਠ ਕੇ ਭੋਜਨ ਕਰ ਸਕਦੇ ਹੋ। ਸ਼ਾਇਦ ਨਹੀਂ, ਪਰ ਤੁਸੀਂ ਇਸ ਦਾ ਅਹਿਸਾਸ ਜ਼ਰੂਰ ਕਰ ਸਕਦੇ ਹੋ। ਕੈਨੇਡਾ ਵਿਚ ਇਕ ਅਨੋਖਾ ਹੋਟਲ ਖੋਲ੍ਹਿਆ ਗਿਆ ਹੈ, ਜਿੱਥੇ ਲੋਕ ਟਾਇਲਟ ਵਰਗੀਆਂ ਸੀਟਾਂ 'ਤੇ ਬੈਠ ਕੇ ਉਸੇ ਆਕਾਰ ਦੇ ਬਰਤਨਾਂ ਵਿਚ ਪਰੋਸਿਆ ਹੋਇਆ ਭੋਜਨ ਖਾਂਦੇ ਹਨ। ਇਹ ਹੋਟਲ ਲਿਏਨ ਨਗੁਏਨ ਨੇ ਖੋਲ੍ਹਿਆ ਹੈ। ਨਗੁਏਨ ਦੇ ਦਿਮਾਗ ਵਿਚ ਇਹ ਵਿਚਾਰ ਉਸ ਸਮੇਂ ਆਇਆ ਸੀ, ਜਦੋਂ ਉਹ ਤਾਈਵਾਨ ਵਿਖੇ ਆਪਣੀ ਮਾਂ ਨੂੰ ਮਿਲਣ ਗਈ ਸੀ। ਇਸ ਦੌਰਾਨ ਉਹ ਇਕ ਹੋਟਲ ਵਿਚ ਗਈ, ਜਿੱਥੇ ਇਸ ਤਰ੍ਹਾਂ ਟਾਇਲਟ ਸੀਟਾਂ ਵਰਗੇ ਬਰਤਨਾਂ ਵਿਚ ਲੋਕਾਂ ਨੂੰ ਭੋਜਨ ਅਤੇ ਹੋਰ ਚੀਜ਼ਾਂ ਪਰੋਸੀਆਂ ਜਾਂਦੀਆਂ ਸਨ। ਲਿਏਨ ਨੂੰ ਇਹ ਵਿਚਾਰ ਕਾਫੀ ਵਧੀਆ ਲੱਗਾ। ਉਸ ਨੇ ਕਿਹਾ ਕਿ ਇਹ ਸੋਚ ਅਤੇ ਕਲਪਨਾ ਦੀ ਹੱਦ ਹੈ। 
ਕੈਨੇਡਾ ਆ ਕੇ ਲਿਏਨ ਨੇ ਵੀ ਇਕ ਅਜਿਹਾ ਹੋਟਲ ਖੋਲ੍ਹਣ ਬਾਰੇ ਸੋਚਿਆ। ਲਿਏਨ ਆਪਣੇ ਹੋਟਲ ਵਿਚ ਥਾਈ, ਜਾਪਾਨੀ, ਕੋਰੀਅਨ ਖਾਣਾ ਅਤੇ ਆਈਸ ਕ੍ਰੀਮ ਪਰੋਸਦੀ ਹੈ। ਇਹ ਸਭ ਟਾਇਲਟ ਸੀਟਾਂ ਦੇ ਆਕਾਰ ਦੇ ਬਰਤਨਾਂ ਵਿਚ ਹੁੰਦਾ ਹੈ। ਲੋਕ ਇਸ ਹੋਟਲ ਨੂੰ ਇਸ ਦੇ ਅਨੋਖੇਪਨ ਕਰਕੇ ਦੇਖਣ ਆਉਂਦੇ ਹਨ। ਉਹ ਚੀਜ਼ ਸ਼ਾਇਦ ਖਾਂਦੇ ਸਮੇਂ ਜਿਸ ਬਾਰੇ ਤੁਸੀਂ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ, ਉਸੇ ਮਾਹੌਲ ਵਿਚ ਬੈਠ ਕੇ ਭੋਜਨ ਕਰਨਾ ਇਕ ਅਨੋਖਾ ਅਨੁਭਵ ਹੈ। ਲੋਕ ਇਸ ਹੋਟਲ ਨੂੰ ਕਾਫੀ ਪਸੰਦ ਕਰ ਰਹੇ ਹਨ।


author

Kulvinder Mahi

News Editor

Related News