ਜੀ-7 ਸ਼ਿਖਰ ਸੰਮੇਲਨ ਤੋਂ ਪਹਿਲਾਂ ਪੋਂਪੀਓ ਮਿਲਣਗੇ PM ਟਰੂਡੋ ਤੇ ਫ੍ਰੀਲੈਂਡ ਨੂੰ

Tuesday, Aug 20, 2019 - 11:23 PM (IST)

ਜੀ-7 ਸ਼ਿਖਰ ਸੰਮੇਲਨ ਤੋਂ ਪਹਿਲਾਂ ਪੋਂਪੀਓ ਮਿਲਣਗੇ PM ਟਰੂਡੋ ਤੇ ਫ੍ਰੀਲੈਂਡ ਨੂੰ

ਓਟਾਵਾ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਇਸ ਹਫਤੇ ਦੇ ਆਖਿਰ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਆਪਣੀ ਹਮਰੁਤਬਾ ਕ੍ਰਿਸਟੀਆ ਫ੍ਰੀਲੈਂਡ ਨਾਲ ਮੁਲਾਕਾਤ ਕਰਨ ਲਈ  ਕੈਨੇਡਾ ਆਉਣਗੇ। 
ਇਨ੍ਹਾਂ ਨੇਤਾਵਾਂ ਦੀ ਇਹ ਬੈਠਕ ਜੀ-7 ਸਿਖਰ ਸੰਮੇਲਨ ਤੋਂ ਪਹਿਲਾਂ ਹੋਣ ਜਾ ਰਹੀ ਹੈ। ਜੀ-7 ਸ਼ਿਖਰ ਸੰਮੇਲਨ ਇਸ ਹਫਤੇ ਦੇ ਆਖਿਰ 'ਚ ਬਿਆਰਿਟਜ਼, ਫਰਾਂਸ 'ਚ ਹੋਵੇਗਾ।

ਫ੍ਰੀਲੈਂਡ ਦੇ ਦਫਤਰ ਦਾ ਆਖਣਾ ਹੈ ਕਿ ਉਹ ਵੀਰਵਾਰ ਨੂੰ ਓਟਾਵਾ ਮੀਟਿੰਗ ਦੀ ਮੇਜ਼ਬਾਨੀ ਕਰੇਗੀ। ਜਿਥੇ ਵੱਖ-ਵੱਖ ਘਰੇਲੂ ਅਤੇ ਕੌਮਾਂਤਰੀ ਮੁੱਦਿਆਂ 'ਤੇ ਕੈਨੇਡਾ ਅਤੇ ਅਮਰੀਕਾ ਦੇ ਸਹਿਯੋਗ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ 'ਚ ਸਕਿਊਰਿਟੀ ਅਤੇ ਵਿਦੇਸ਼ ਨੀਤੀ ਦੇ ਮੁੱਦੇ ਚਰਚਾ ਦਾ ਮੁੱਖ ਵਿਸ਼ਾ ਰਹਿਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਜੂਨ 'ਚ ਟਰੂਡੋ ਵੱਲੋਂ ਵਾਸ਼ਿੰਗਟਨ ਡੀ. ਸੀ. ਦੇ ਕੀਤੇ ਗਏ ਦੌਰੇ ਦੀ ਹੀ ਅਗਲੀ ਕੜੀ ਹੈ। ਅਮਰੀਕਾ ਦੇ ਜੂਨ 'ਚ ਕੀਤੇ ਦੌਰੇ ਦੌਰਾਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਅਤੇ ਚੀਨ ਨਾਲ ਆਪਣੇ ਸਬੰਧਾਂ ਤੋਂ ਇਲਾਵਾ ਚੀਨ 'ਚ ਨਜ਼ਰਬੰਦ ਕੈਨੇਡੀਅਨਾਂ ਦਾ ਮੁੱਦਾ ਵੀ ਚੁੱਕਿਆ ਸੀ।

ਪੋਂਪੀਓ ਦੇ ਦਫਤਰ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਓਟਾਵਾ 'ਚ ਹੋਣ ਵਾਲੀ ਗੱਲਬਾਤ ਅਮਰੀਕਾ-ਕੈਨੇਡਾ ਦੀ ਰਣਨੀਤਕ ਭਾਈਵਾਲੀ ਅਤੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਉਣ ਦੇ ਮੌਕਿਆਂ ਨੂੰ ਹੋਰ ਸੰਵਾਰਨ 'ਤੇ ਕੇਂਦਰਿਤ ਰਹੇਗੀ। ਇਨ੍ਹਾਂ ਜਮਹੂਰੀ 'ਚ ਵੈਨੇਜੁ਼ਏਲਾ 'ਚਅਤ ਵਾਪਸ ਲਿਆਉਣੀ ਅਤੇ ਚੀਨ 'ਚ ਨਜ਼ਰਬੰਦ 2 ਕੈਨੇਡੀਅਨਾਂ ਨੂੰ ਰਿਹਾਅ ਕਰਵਾਉਣਾ ਆਦਿ ਸ਼ਾਮਲ ਹਨ। ਸ਼ੁੱਕਰਵਾਰ ਨੂੰ ਟਰੂਡੋ ਵੱਲੋਂ ਟਰੰਪ ਨਾਲ ਫੋਨ 'ਤੇ ਕੀਤੀ ਗਈ ਗੱਲਬਾਤ 'ਚ ਜਿਥੇ ਮੁੜ ਨਜ਼ਰਬੰਦ ਕੈਨੇਡੀਅਨਾਂ ਦਾ ਮੁੱਦਾ ਸਾਂਝਾ ਕੀਤਾ ਗਿਆ ਉਥੇ ਹੀ ਹਾਂਗਕਾਂਗ 'ਚ ਜਾਰੀ ਰੋਸ-ਪ੍ਰਦਰਸ਼ਨਾਂ ਦੇ ਨਾਲ ਨਾਲ ਨਵੀਂ ਨਾਫਟਾ ਡੀਲ ਦੀ ਪੁਸ਼ਟੀ ਦਾ ਦੋਵਾਂ ਆਗੂਆਂ ਵੱਲੋਂ ਸਮਰਥਨ ਵੀ ਕੀਤਾ ਗਿਆ।


author

Khushdeep Jassi

Content Editor

Related News