ਪੋਂਪਿਓ ਨੇ ਉੱਤਰ ਕੋਰੀਆ ''ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਕੀਤੀ ਮੰਗ
Saturday, Jul 21, 2018 - 03:27 AM (IST)

ਸੰਯੁਕਤ ਰਾਸ਼ਟਰ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਤੋਂ ਅਪੀਲ ਕੀਤੀ ਕਿ ਉੱਤਰ ਕੋਰੀਆ 'ਤੇ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਜਾਣ ਤੇ ਕਿਮ ਜੋਂਗ ਉਨ 'ਤੇ ਦਬਾਅ ਬਣਾਇਆ ਜਾਵੇ ਤਾਂ ਕਿ ਪਯੋਂਗਯਾਂਗ ਪ੍ਰਮਾਣੂ ਪ੍ਰੋਗਰਾਮ ਖਤਮ ਕਰੇ।
ਅਮਰੀਕਾ ਦਾ ਮੰਨਣਾ ਹੈ ਕਿ ਉੱਤਰ ਕੋਰੀਆ ਸੰਯੁਕਤ ਰਾਸ਼ਟਰ 'ਚ ਆਪਣੇ ਆਪ ਨੂੰ ਵੱਖ ਕੀਤੇ ਜਾਣ ਦੇ ਦਰਜੇ ਨੂੰ ਖਤਮ ਕਰ ਸਕਦਾ ਹੈ ਪਰ ਉਥੇ ਤਕ ਪਹੁੰਚਣ ਲਈ ਸਾਨੂੰ ਪੂਰੀ ਤਰ੍ਹਾਂ ਪਾਬੰਦੀਆਂ ਲਗਾਉਣੀਆਂ ਪੈਣਗੀਆਂ। ਸੁਰੱਖਿਆ ਪਰੀਸ਼ਦ ਨਾਲ ਬੈਠਕ ਤੋਂ ਬਾਅਦ ਪੋਂਪਿਓ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।