ਪੋਂਪੀਓ ਨੇ ਚੀਨ ਨੂੰ ਇਕਵਾਡੋਰ ਮਾਮਲੇ ''ਚ ਘੇਰਿਆ ਕਿਹਾ- ''ਮੱਛੀ ਫੜ੍ਹਨ ਦੀ ਭੁੱਖ ਉੱਤੇ ਰੋਕ ਜ਼ਰੂਰੀ''

08/23/2020 5:17:34 PM

ਵਾਸ਼ਿੰਗਟਨ, (ਅਨਸ)– ਚੀਨ ਅਤੇ ਉਸ ਦੀਆਂ ਵਿਸਤਾਰਵਾਦੀ ਨੀਤੀਆਂ ਸਿਰਫ ਜ਼ਮੀਨੀ ਖੇਤਰਾਂ ਤੱਕ ਸੀਮਤ ਨਹੀਂ ਹਨ ਸਗੋਂ ਮੱਛੀਆਂ ਲਈ ਦੁਨੀਆ ਭਰ ਦੇ ਸਾਗਰ ਅਤੇ ਮਹਾਸਾਗਰ ਵੀ ਇਸ ਦੇ ਨਿਸ਼ਾਨੇ ’ਤੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਮੱਛੀਆਂ ਫੜ੍ਹਨ ਲਈ ਤੱਟੀ ਖੇਤਰਾਂ ਦੇ ਅਧਿਕਾਰਾਂ ਅਤੇ ਅਧਿਕਾਰ ਖੇਤਰ ਦੀ ਉਲੰਘਣਾ ਕਰਨ ਲਈ ਚੀਨ ਖਿਲਾਫ ਆਵਾਜ਼ ਉਠਾਉਣ ਲਈ ਇਕਵਾਡੋਰ ਦਾ ਸਮਰਥਨ ਕੀਤਾ ਹੈ।

ਪੋਂਪੀਓ ਨੇ ਟਵੀਟ ਕੀਤਾ,"ਇਹ ਚੀਨ ਦੀਆਂ ਲਗਾਤਾਰ ਮੱਛੀ ਫੜ੍ਹਨ ਦੀਆਂ ਪ੍ਰਥਾਵਾਂ, ਨਿਯਮ ਤੋੜਨ ਅਤੇ ਮਹਾਸਾਗਰਾਂ ਦੇ ਵਾਤਾਵਰਣ ਦੀ ਗਿਰਾਵਟ ਨੂੰ ਰੋਕਣ ਦਾ ਸਮਾਂ ਹੈ। ਚੀਨ ਦੀ ‘ਮੱਛੀ ਫੜ੍ਹਨ ਦੀ ਭੁੱਖ’ ਉੱਤੇ ਰੋਕ ਜ਼ਰੂਰੀ ਹੈ। ਅਸੀਂ ਇਕਵਾਡੋਰ ਦੇ ਨਾਲ ਖੜ੍ਹੇ ਹਾਂ ਅਤੇ ਚੀਨ ਨਾਲ ਨਾਜਾਇਜ਼, ਬਿਨਾਂ ਲਾਇਸੰਸ ਅਤੇ ਮੱਛੀ ਫੜ੍ਹਨ ਦੀਆਂ ਸਰਗਰਮੀਆਂ ਨੂੰ ਰੋਕਣ ਦੀ ਮੰਗ ਕਰਦੇ ਹਾਂ।"

ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕਵਾਡੋਰ ਦੇ ਗੈਲਾਪਾਗੋਸ ਸਮੁੰਦਰੀ ਪਾਰਕ ਕੋਲ ਮੱਛੀ ਫੜ੍ਹਨ ਵਾਲੇ 260 ਚੀਨ ਦੇ ਝੰਡੇ ਵਾਲੇ ਜਹਾਜ਼ਾਂ ਦੀ ਰਿਪੋਰਟ ਤੋਂ ਬਾਅਦ ਪੋਂਪੀਓ ਦੀ ਇਹ ਟਿੱਪਣੀ ਸਾਹਮਣੇ ਆਈ।
 


Sanjeev

Content Editor

Related News