ਆਪਣੇ ਹੀ ਦੇਸ਼ 'ਚ ਘਿਰੇ ਟਰੂਡੋ, ਵੋਟਰਾਂ ਨੇ ਕੀਤੀ ਅਸਤੀਫ਼ੇ ਦੀ ਮੰਗ

12/20/2023 10:22:21 AM

ਇੰਟਰਨੈਸ਼ਨਲ ਡੈਸਕ- ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਭਾਰਤ 'ਤੇ ਦੋਸ਼ ਲਗਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਪਣੇ ਦੇਸ਼ ਦੇ ਲੋਕ ਹੀ ਉਸ ਦੇ ਹੱਕ 'ਚ ਨਹੀਂ ਹਨ। ਇਹ ਗੱਲ ਇਕ ਸਰਵੇ 'ਚ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਦੋ ਤਿਹਾਈ ਕੈਨੇਡੀਅਨ ਵੋਟਰ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਇਸ ਤੋਂ ਇਲਾਵਾ ਕਰੀਬ 60 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਅਗਲੇ ਸਾਲ ਫੈਡਰਲ ਚੋਣਾਂ ਹੋਣੀਆਂ ਚਾਹੀਦੀਆਂ ਹਨ, ਜਦੋਂ ਕਿ ਕੈਨੇਡਾ ਵਿੱਚ 2025 ਵਿੱਚ ਚੋਣਾਂ ਦਾ ਪ੍ਰਸਤਾਵ ਹੈ। IPSOS ਦੁਆਰਾ ਕਰਵਾਏ ਗਏ ਸਰਵੇਖਣ ਦੇ ਨਤੀਜੇ ਐਤਵਾਰ ਨੂੰ ਜਾਰੀ ਕੀਤੇ ਗਏ, ਜਿਸ ਵਿੱਚ ਇਹ ਗੱਲ ਸਾਹਮਣੇ ਆਈ।

ਸਰਵੇ 'ਚ 59 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਅਗਲੇ ਸਾਲ ਹੀ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ 69 ਫੀਸਦੀ ਲੋਕ ਚਾਹੁੰਦੇ ਹਨ ਕਿ ਟਰੂਡੋ ਚੋਣਾਂ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਹਾਲਾਂਕਿ ਇਕ ਦਿਲਚਸਪ ਗੱਲ ਇਹ ਹੈ ਕਿ 63 ਫੀਸਦੀ ਲੋਕ ਇਹ ਵੀ ਮੰਨਦੇ ਹਨ ਕਿ ਜਸਟਿਨ ਟਰੂਡੋ ਅਸਤੀਫਾ ਨਹੀਂ ਦੇਣਗੇ। ਦਰਅਸਲ ਜਸਟਿਨ ਟਰੂਡੋ ਨੇ ਵੀ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਸਪੱਸ਼ਟ ਕੀਤਾ ਸੀ ਕਿ ਉਹ ਕਿਤੇ ਨਹੀਂ ਜਾ ਰਹੇ ਹਨ। ਉਸਨੇ ਕੈਨੇਡੀਅਨ ਪ੍ਰੈੱਸ ਨਿਊਜ਼ ਏਜੰਸੀ ਨੂੰ ਕਿਹਾ, 'ਤੁਸੀਂ ਇਸ 'ਤੇ ਵਿਸ਼ਵਾਸ ਨਹੀਂ ਕਰੋਗੇ, ਪਰ ਮੈਂ ਕਿਸੇ ਝਗੜੇ ਵਿੱਚ ਨਹੀਂ ਪੈਣਾ ਚਾਹੁੰਦਾ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤੇ ਇਹ ਐਲਾਨ

ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਕੀ ਜਸਟਿਨ ਟਰੂਡੋ ਦਾ ਅਹੁਦੇ ਤੋਂ ਅਸਤੀਫ਼ਾ ਉਨ੍ਹਾਂ ਦੀ ਲਿਬਰਲ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਇੱਕ ਤਾਜ਼ਾ ਸਰਵੇਖਣ ਵਿੱਚ ਲਿਬਰਲ ਪਾਰਟੀ ਚੋਣਾਂ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਪਛੜਦੀ ਨਜ਼ਰ ਆ ਰਹੀ ਹੈ। ਇਸ ਸਥਿਤੀ ਨੇ ਲਿਬਰਲ ਪਾਰਟੀ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਜੇਕਰ ਉਹ ਟਰੂਡੋ ਦੀ ਬਜਾਏ ਕੋਈ ਹੋਰ ਚਿਹਰਾ ਅੱਗੇ ਰੱਖਦੀ ਹੈ, ਤਾਂ ਉਸ ਲਈ ਇਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਜੇਕਰ ਇਨ੍ਹਾਂ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਜਨਤਾ ਦੀ ਰਾਏ ਨੂੰ ਦੇਖਦੇ ਹੋਏ ਸੰਕਟ ਦੀ ਸਥਿਤੀ ਬਣ ਜਾਵੇਗੀ।ਇਸ ਤਰ੍ਹਾਂ ਟਰੂਡੋ ਨੂੰ ਲੈ ਕੇ ਲਿਬਰਲ ਪਾਰਟੀ ਮੁਸੀਬਤ ਵਿੱਚ ਹੈ।

ਟਰੂਡੋ ਦੀ ਥਾਂ ਲੈਣ ਦੀ ਦੌੜ ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਕੈਬਨਿਟ ਮੰਤਰੀਆਂ ਮੇਲਾਨੀਆ ਜੌਲੀ, ਫਰਾਂਸਿਸ ਫਿਲਿਪ ਸ਼ੈਂਪੇਨ ਤੇ ਭਾਰਤੀ-ਕੈਨੇਡੀਅਨ ਅਨੀਤਾ ਆਨੰਦ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਬੈਂਕਾਂ ਦੇ ਗਵਰਨਰ ਮਾਰਕ ਕਾਰਨੇ ਦਾ ਨਾਂ ਅੱਗੇ ਰੱਖਿਆ ਜਾ ਰਿਹਾ ਹੈ। ਯੂਨੀਵਰਸਿਟੀ ਆਫ ਟੋਰਾਂਟੋ ਦੇ ਸਿਆਸੀ ਵਿਸ਼ਲੇਸ਼ਕ ਐਂਡਰਿਊ ਮੈਕਡੌਗਲ ਨੇ ਕਿਹਾ ਕਿ ਅਜਿਹਾ ਲੱਗਦਾ ਨਹੀਂ ਹੈ ਕਿ ਟਰੂਡੋ ਆਸਾਨੀ ਨਾਲ ਅਸਤੀਫ਼ਾ ਦੇਣ ਦੇ ਮੂਡ ਵਿੱਚ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਭਾਵੇਂ ਚੋਣਾਂ ਵਿੱਚ ਸਥਿਤੀ ਥੋੜ੍ਹੀ ਔਖੀ ਹੋਵੇਗੀ ਪਰ ਫਿਰ ਵੀ ਟਰੂਡੋ ਪਾਰਟੀ ਲਈ ਸਭ ਤੋਂ ਮਹੱਤਵਪੂਰਨ  ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News