ਹਾਂਗਕਾਂਗ 'ਚ ਦਮਨਕਾਰੀ ਕਾਰਵਾਈ ਦਰਮਿਆਨ ਸਿਆਸੀ ਕਾਰਕੁਨਾਂ ਨੇ ਆਪਣਾ ਅਪਰਾਧ ਕੀਤਾ ਸਵੀਕਾਰ
Thursday, Aug 18, 2022 - 06:46 PM (IST)
ਹਾਂਗਕਾਂਗ-ਹਾਂਗਕਾਂਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ 47 ਲੋਕਤੰਤਰ ਸਮਰਥਕ ਕਾਰਕੁਨਾਂ 'ਚੋਂ 29 ਨੇ ਵੀਰਵਾਰ ਨੂੰ ਆਪਣਾ ਅਪਰਾਧ ਸਵੀਕਾਰ ਕਰ ਲਿਆ। ਅਧਿਕਾਰੀਆਂ ਦੀ ਇਹ ਟਿੱਪਣੀ ਚੀਨ ਸਰਕਾਰ ਵੱਲੋਂ ਹਾਂਗਕਾਂਗ 'ਚ ਵਿਰੋਧੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੇ ਜਾਣ ਦਰਮਿਆਨ ਆਈ ਹੈ। ਵੀਰਵਾਰ ਦੀ ਅਦਾਲਤੀ ਕਾਰਵਾਈ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਪ੍ਰਤੀ ਪੂਰੀ ਵਫਾਦਾਰੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਵਿਆਪਕ ਮੁਹਿੰਮ ਦਰਮਿਆਨ ਹੋਈ।
ਇਹ ਵੀ ਪੜ੍ਹੋ : ਜ਼ਿੰਬਾਬਵੇ 'ਚ ਖਸਰੇ ਨਾਲ ਪੀੜਤ 157 ਬੱਚਿਆਂ ਦੀ ਹੋਈ ਮੌਤ
ਚੀਨ ਵੱਲੋਂ ਲਾਗੂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ 47 ਲੋਕਤੰਤਰ ਕਾਰਕੁਨਾਂ ਵਿਰੁੱਧ ਭੰਨ-ਤੋੜ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਸ਼ੀ। ਇਨ੍ਹਾਂ ਕਾਰਕੁਨਾਂ ਨੂੰ ਪਿਛਲੇ ਸਾਲ ਦੀ ਹਿਰਾਸਤ 'ਚ ਲਿਆ ਗਿਆ ਸੀ। ਇਨ੍ਹਾਂ ਸਾਰਿਆਂ ਦੀ ਉਮਰ 23 ਤੋਂ 64 ਸਾਲ ਦਰਮਿਆਨ ਹੈ। ਹਾਂਗਕਾਂਗ ਦੇ ਮੀਡੀਆ ਮੁਤਾਬਕ ਆਪਣਾ ਅਪਰਾਧ ਸਵੀਕਾਰ ਕਰਨ ਵਾਲੇ ਕਾਰਕੁਨਾਂ 'ਚ ਜੋਸ਼ੁਆ ਵੋਂਗ ਅਤੇ ਬੇਨੀ ਤਾਈ ਵਰਗੇ ਪ੍ਰਸਿੱਧ ਕਾਰਕੁਨ ਸ਼ਾਮਲ ਹਨ। ਅਜਿਹੇ ਮਾਮਲਿਆ ਦੀਆਂ ਖਬਰਾਂ ਮੀਡੀਆ 'ਚ ਪ੍ਰਕਾਸ਼ਿਤ ਕਰਨ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ DGCA ਨੇ ਏਅਰਲਾਈਨਜ਼ ਨੂੰ ਦਿੱਤੇ ਇਹ ਨਿਰਦੇਸ਼
ਇਨ੍ਹਾਂ ਮਾਮਲਿਆਂ ਦੀ ਸੁਣਵਾਈ ਅਗਲੇ ਮਹੀਨੇ ਹਾਂਗਕਾਂਗ ਦੀ ਹਾਈ ਕੋਰਟ 'ਚ ਸ਼ੁਰੂ ਹੋਵੇਗੀ। ਹਾਂਗਕਾਂਗ ਸਾਲ 1997 'ਚ ਬ੍ਰਿਟਿਸ਼ ਸ਼ਾਸਨ ਤੋਂ ਚੀਨ ਨੂੰ ਇਸ ਵਾਅਦੇ ਨਾਲ ਸੌਂਪਿਆ ਗਿਆ ਸੀ ਕਿ ਉਹ 50 ਸਾਲ ਤੱਕ ਆਪਣੀ ਕਾਨੂੰਨੀ, ਆਰਥਿਕ ਅਤੇ ਸਮਾਜਿਕ ਵਿਵਸਥਾ ਬਣਾਏ ਰੱਖੇਗਾ। 2019 ਦੇ ਲੋਕਤੰਤਰ ਸਮਰਥਕ ਅੰਦੋਲਨ ਤੋਂ ਬਾਅਦ ਹਾਂਗਕਾਂਗ ਦੇ ਕਰੀਬ 2000 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਨੇ ਮੁੜ ਫੜੀ ਰਫਤਾਰ, 14 ਦਿਨਾਂ 'ਚ 60 ਫੀਸਦੀ ਮਰੀਜ਼ ਹਸਪਤਾਲ 'ਚ ਹੋਏ ਦਾਖਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ