ਅੱਗ ਨਾਲ ਸੜੇ ਘਰ 'ਚੋਂ ਮਿਲੀ ਲਾਸ਼ ਦਾ ਮਾਮਲਾ: ਪੁਲਸ ਨੂੰ ਕਤਲ ਦੀ ਸਾਜਿਸ਼ ਦਾ ਸ਼ੱਕ

Thursday, Jan 15, 2026 - 12:46 PM (IST)

ਅੱਗ ਨਾਲ ਸੜੇ ਘਰ 'ਚੋਂ ਮਿਲੀ ਲਾਸ਼ ਦਾ ਮਾਮਲਾ: ਪੁਲਸ ਨੂੰ ਕਤਲ ਦੀ ਸਾਜਿਸ਼ ਦਾ ਸ਼ੱਕ

ਵੈਨਕੂਵਰ (ਮਲਕੀਤ ਸਿੰਘ) – ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਪਿਛਲੇ ਦਿਨੀਂ ਇੱਕ ਘਰ ਨੂੰ ਲੱਗੀ ਅੱਗ ਦੌਰਾਨ ਬਰਾਮਦ ਕੀਤੀ ਗਈ ਇੱਕ ਲਾਸ਼ ਦੇ ਮਾਮਲੇ ਵਿਚ ਪੁਲਸ ਵੱਲੋਂ ਨਵਾਂ ਐਂਗਲ ਜੋੜਿਆ ਗਿਆ ਹੈ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਤਲ ਵਜੋਂ ਕਰ ਰਹੀ ਹੈ। 

ਪੁਲਸ ਅਨੁਸਾਰ ਇਸ ਸਮੁੱਚੇ ਘਟਨਾ ਕਰਮ ਵਿਚ ਮ੍ਰਿਤਕ ਪਾਏ ਗਏ ਨੌਜਵਾਨ ਦੀ ਪਛਾਣ 27 ਸਾਲਾ ਨਸੀਮ ਅਹਿਮਦ ਵਜੋਂ ਹੋਈ ਹੈ। ਜਾਂਚ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦੇ ਹਾਲਾਤਾਂ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਇਸ ਮੌਤ ਨੂੰ ਸ਼ੱਕੀ ਕਰਾਰ ਦਿੰਦਿਆਂ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। 

ਪੁਲਸ ਵੱਲੋਂ ਇਸ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੀ ਜਾਰੀ ਤਸਵੀਰ ਲੋਕਾਂ ਦੀ ਮਦਦ ਹਾਸਲ ਕਰਨ ਲਈ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਜਾ ਕੇ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।


author

cherry

Content Editor

Related News