ਪੈਰਿਸ : ਥਾਣੇ ਅੰਦਰ ਪੁਲਸ ਮੁਲਾਜ਼ਮ ਦਾ ਚਾਕੂ ਮਾਰ ਕੀਤਾ ਕਤਲ, ਹਮਲਾਵਰ ਨੂੰ ਪੁਲਸ ਨੇ ਘੇਰ ਕੇ ਮਾਰੀ ਗੋਲੀ

Saturday, Apr 24, 2021 - 01:07 AM (IST)

ਪੈਰਿਸ : ਥਾਣੇ ਅੰਦਰ ਪੁਲਸ ਮੁਲਾਜ਼ਮ ਦਾ ਚਾਕੂ ਮਾਰ ਕੀਤਾ ਕਤਲ, ਹਮਲਾਵਰ ਨੂੰ ਪੁਲਸ ਨੇ ਘੇਰ ਕੇ ਮਾਰੀ ਗੋਲੀ

ਪੈਰਿਸ-ਫਰਾਂਸ ਦੇ ਇਕ ਪੁਲਸ ਮੁਲਾਜ਼ਮ 'ਤੇ ਉਨ੍ਹਾਂ ਦੇ ਥਾਣੇ 'ਚ ਹੀ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਹਮਲਾਵਰ ਨੂੰ ਘੇਰ ਲਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਮਸ਼ਹੂਰ ਇਤਿਹਾਸਕ ਰਾਮਬੌਲੇਟ ਸ਼ੈਟਾ ਨੇੜੇ ਸ਼ੁੱਕਰਵਾਰ ਨੂੰ ਵਾਪਰੀ। ਇਹ ਹਮਲਾ ਰਾਮਬੌਲੇਟ ਸ਼ਹਿਰ ਦੇ ਇਕ ਸ਼ਾਂਤ ਰਿਹਾਇਸ਼ੀ ਖੇਤਰ 'ਚ ਮੌਜੂਦ ਪੁਲਸ ਸਟੇਸ਼ਨ ਦੇ ਠੀਕ ਅੰਦਰ ਪੈਰਿਸ ਦੇ ਸਾਊਥ-ਵੈਸਟ ਇਲਾਕੇ 'ਚ ਹੋਇਆ। ਇਸ ਪੁਲਸ ਸਟੇਸ਼ਨ ਨੂੰ ਕਦੇ-ਕਦੇ ਅੰਤਰਰਾਸ਼ਟਰੀ ਸ਼ਾਂਤੀ ਗੱਲਬਾਤ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਨੇ ਖਰੀਦਿਆ ਬ੍ਰਿਟੇਨ 'ਚ 300 ਏਕੜ 'ਚ ਫੈਲਿਆ ਪਹਿਲਾ ਕੰਟਰੀ ਕਲੱਬ ਸਟੋਕ ਪਾਰਕ

ਪੁਲਸ ਬੁਲਾਰੇ ਨੇ ਸਮਾਚਾਰ ਏਜੰਸੀ ਏ.ਪੀ. ਨੂੰ ਦੱਸਿਆ ਕਿ ਹਮਲਾਵਾਰ ਦੀ ਪਛਾਣ ਅਤੇ ਹਮਲੇ ਦਾ ਮਕੱਸਦ ਅਜੇ ਤੱਕ ਪਤਾ ਨਹੀਂ ਚਲ ਪਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਦਾ ਸ਼ਿਕਾਰ ਬਣੇ ਪੁਲਸ ਮੁਲਾਜ਼ਮ ਦੀ ਉਮਰ 49 ਸਾਲ ਸੀ। ਉਹ ਪੁਲਸ ਸਟੇਸ਼ਨ 'ਚ ਪ੍ਰਬੰਧਕੀ ਕੰਮ ਦੇਖਦਾ ਸੀ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਘਟਨਾ ਦੇ ਪਿਛੇ ਕੋਈ ਅੱਤਵਾਦੀ ਲਿੰਕ ਤਾਂ ਨਹੀਂ। ਉਥੇ ਦੇ ਅੱਤਵਾਦੀ ਰੋਕੂ ਮੁਕੱਦਮਾ ਦਫਤਰ ਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਦੇ ਇਹ ਤੱਥ ਜਾਂਚ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ-Crypto Exchange ਦਾ CEO ਨਿਵੇਸ਼ਕਾਂ ਦੇ 2 ਅਰਬ ਡਾਲਰ ਲੈ ਕੇ ਹੋਇਆ ਫਰਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News