ਫਿਲਪੀਨਜ਼ 'ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ ਨੂੰ ਪੁਲਸ ਨੇ ਮਾਰੀ ਗੋਲੀ

04/05/2020 6:58:56 PM

ਮਨੀਲਾ-ਫਿਲਪੀਨਜ਼ 'ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ। ਇਸ ਵਿਅਕਤੀ ਦੀ ਉਮਰ 63 ਸਾਲ ਦੱਸੀ ਜਾ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦ ਫਿਲਪੀਨਜ਼ 'ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ 'ਤੇ ਗੋਲੀ ਚੱਲਾਈ ਗਈ ਹੈ। ਸਥਾਨਕ ਰਿਪੋਰਟਰਾਂ ਮੁਤਾਬਕ ਇਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਹੱਥ 'ਚ ਦਾਤਰ ਲੈ ਕੇ ਘੁੰਮ ਰਿਹਾ ਸੀ। ਉਸ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਮਾਸਕ ਵੀ ਨਹੀਂ ਪਾਇਆ ਹੋਇਆ ਸੀ। ਅਲਜਜੀਰਾ ਅਤੇ ਕੁਝ ਹੋਰ ਸਥਾਨਕ ਮੀਡੀਆ ਸੰਸਥਾਨਾਂ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਹੈ।

ਪੁਲਸ ਰਿਪੋਰਟ ਮੁਤਾਬਕ ਮਾਸਕ ਨਾ ਲਗਾਉਣ ਕਾਰਣ ਪਿੰਡ ਦੇ ਇਕ ਸਿਹਤ ਅਧਿਕਾਰੀ ਨੇ ਉਸ ਵਿਅਕਤੀ ਨੂੰ ਚਿਤਾਵਨੀ ਦਿੱਤੀ ਤਾਂ ਉਹ ਗੁੱਸਾ ਹੋ ਗਿਆ, ਉਹ ਸਿਹਤ ਅਧਿਕਾਰੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਫਿਰ ਉਸ ਨੇ ਅਧਿਕਾਰੀ 'ਤੇ ਦਾਤਰ ਨਾਲ ਹਲਮਾ ਵੀ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।

PunjabKesari

ਦੱਸਣਯੋਗ ਹੈ ਕਿ ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਉਹ ਪੁਲਸ ਅਤੇ ਫੌਜ ਨੂੰ ਇਹ ਅਧਿਕਾਰੀ ਦਿੰਦੇ ਹਨ ਕਿ ਲਾਕਡਾਊਨ ਦੇ ਨਿਯਮਾਂ ਦਾ ਪਲਾਣ ਨਾ ਕਰਨ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਥਿਤੀ ਵਿਗੜਦੀ ਜਾ ਰਹੀ ਹੈ ਇਸ ਲਈ ਇਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸਮੱਸਿਆ ਦੇ ਬਾਰੇ 'ਚ ਦੱਸ ਰਿਹਾ ਹਾਂ ਅਤੇ ਤੁਹਾਨੂੰ ਇਸ ਨੂੰ ਸੁਣਨਾ ਹੋਵੇਗਾ। ਪੁਲਸ ਅਤੇ ਫੌਜ ਨੂੰ ਉਨ੍ਹਾਂ ਨੇ ਕਿਹਾ ਕਿ ਮੇਰਾ ਆਦੇਸ਼ ਹੈ ਕਿ ਜੇਕਰ ਕੋਈ ਵੀ ਦਿੱਕਤ ਹੋਵੇ ਅਤੇ ਅਜਿਹਾ ਮੌਕਾ ਆਉਂਦਾ ਹੈ ਜਦ ਤੁਹਾਡੀ ਜ਼ਿੰਦਗੀ 'ਤੇ ਖਤਰਾ ਮੰਡਰਾਉਂਦਾ ਹੈ, ਉਸ ਨੂੰ ਗੋਲੀ ਮਾਰ ਦਵੋ।


Karan Kumar

Content Editor

Related News