ਆਸਟ੍ਰੇਲੀਆਈ ਪੁਲਸ ਨੂੰ ਵੱਡੀ ਸਫ਼ਲਤਾ, 1 ਟਨ ਤੋਂ ਵੱਧ ਕੈਨਾਬਿਸ ਕੀਤੀ ਜ਼ਬਤ

Thursday, Aug 24, 2023 - 12:56 PM (IST)

ਆਸਟ੍ਰੇਲੀਆਈ ਪੁਲਸ ਨੂੰ ਵੱਡੀ ਸਫ਼ਲਤਾ, 1 ਟਨ ਤੋਂ ਵੱਧ ਕੈਨਾਬਿਸ ਕੀਤੀ ਜ਼ਬਤ

ਸਿਡਨੀ (ਯੂ. ਐੱਨ. ਆਈ.) ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਪੁਲਸ ਨੇ ਦੋ ਲੋਕਾਂ 'ਤੇ ਦੋਸ਼ ਲਗਾਏ ਹਨ ਅਤੇ ਇਕ ਟਨ ਤੋਂ ਵੱਧ ਕੈਨਾਬਿਸ ਮਤਲਬ ਭੰਗ ਜ਼ਬਤ ਕੀਤੀ ਹੈ। ਇਸ ਭੰਗ ਦੀ ਅੰਦਾਜ਼ਨ ਕੀਮਤ ਲਗਭਗ 5 ਮਿਲੀਅਨ ਆਸਟ੍ਰੇਲੀਅਨ ਡਾਲਰ (3.24 ਮਿਲੀਅਨ ਅਮਰੀਕੀ ਡਾਲਰ) ਹੈ। ਵਿਕਟੋਰੀਆ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਪੰਜ ਰਿਹਾਇਸ਼ੀ ਸਥਾਨਾਂ 'ਤੇ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਲਗਭਗ 200,000 ਆਸਟ੍ਰੇਲੀਅਨ ਡਾਲਰ (ਲਗਭਗ 130,000 ਅਮਰੀਕੀ ਡਾਲਰ) ਨਕਦ ਅਤੇ 745 ਤੋਂ ਵੱਧ ਭੰਗ ਦੇ ਪੌਦੇ ਮਿਲੇ।

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ 'ਚ ਵਾਪਰਿਆ ਸੜਕ ਹਾਦਸਾ, 6 ਭਾਰਤੀ ਸ਼ਰਧਾਲੂਆਂ ਸਮੇਤ 7 ਦੀ ਮੌਤ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੀਤੀ ਗਈ ਇੱਕ ਕਾਰਵਾਈ ਵਿੱਚ 180 ਭੰਗ ਦੇ ਪੌਦੇ ਜ਼ਬਤ ਕੀਤੇ ਗਏ ਸਨ। ਇਸ ਮਾਮਲੇ ਵਿਚ ਇੱਕ 47 ਸਾਲਾ ਵਿਅਕਤੀ, ਜੋ ਕਥਿਤ ਤੌਰ 'ਤੇ ਸਿੰਡੀਕੇਟ ਦਾ ਸਰਗਨਾ ਸੀ, 'ਤੇ ਭਾਰੀ ਵਪਾਰਕ ਮਾਤਰਾ ਵਿੱਚ ਭੰਗ ਦੀ ਖੇਤੀ ਕਰਨ ਅਤੇ ਤਸਕਰੀ ਕਰਨ ਅਤੇ ਅਪਰਾਧ ਦੀ ਕਮਾਈ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਦੌਰਾਨ ਇੱਕ 44 ਸਾਲਾ ਔਰਤ 'ਤੇ ਭੰਗ ਦੀ ਵਪਾਰਕ ਮਾਤਰਾ ਦੀ ਖੇਤੀ ਕਰਨ ਅਤੇ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News