ਕੈਨੇਡਾ : ਬੀਬੀ ਦੇ ਘਰ ਬਾਹਰ ਵਾਰ-ਵਾਰ ਗੇੜੀਆਂ ਮਾਰਨ ਵਾਲੇ ਇਸ ਸ਼ਖਸ ਨੂੰ ਲੱਭ ਰਹੀ ਪੁਲਸ

10/12/2020 3:06:40 PM

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਇਕ ਸ਼ਖਸ ਦੀ ਪੁਲਸ ਅਪਰਾਧਕ ਮਾਮਲਿਆਂ ਵਿਚ ਭਾਲ ਕਰ ਰਹੀ ਹੈ, ਜੋ ਇਕ ਬੀਬੀ ਦੇ ਘਰ ਤੇ ਉਸ ਦੇ ਕੰਮ ਵਾਲੇ ਸਥਾਨ 'ਤੇ ਵਾਰ-ਵਾਰ ਗੇੜੀਆਂ ਮਾਰ ਰਿਹਾ ਹੈ। ਮਾਮਲਾ ਟੋਰਾਂਟੋ ਦੇ ਲੈਸੀਲਿਵਲੇ ਨਾਲ ਸਬੰਧਤ ਹੈ ਤੇ ਇਸ 29 ਸਾਲਾ ਵਿਅਕਤੀ ਤੋਂ ਬੀਬੀ ਪ੍ਰੇਸ਼ਾਨ ਹੋ ਗਈ ਹੈ। 


ਟੋਰਾਂਟੋ ਪੁਲਸ ਮੁਤਾਬਕ 7 ਅਕਤੂਬਰ ਤੋਂ ਇਸ ਵਿਅਕਤੀ ਨੂੰ ਲੱਭ ਰਹੀ ਹੈ। ਇਹ ਇਕ ਬੀਬੀ ਨੂੰ ਪਹਿਲੀ ਵਾਰ ਮਿਲਿਆ ਤੇ ਇਸ ਦੇ ਬਾਅਦ ਉਹ ਉਸ ਦੇ ਘਰ ਤੇ ਕੰਮ ਵਾਲੇ ਥਾਂ 'ਤੇ ਗੇੜੀਆਂ ਮਾਰ ਰਿਹਾ ਹੈ। ਕਈ ਵਾਰ ਉਹ ਆਪਣਾ ਰੂਪ ਬਦਲ ਕੇ ਉੱਥੋਂ ਲੰਘਦਾ ਹੈ ਤਾਂ ਕਿ ਉਸ ਨੂੰ ਪਛਾਣਿਆ ਨਾ ਜਾ ਸਕੇ। ਅਲੈਗਜ਼ੈਂਡ਼ਰ ਮੁਰੇਲ ਨਾਂ ਦੇ ਇਸ ਵਿਅਕਤੀ ਨੂੰ ਅਪਰਾਧਕ ਸ਼ੋਸ਼ਣ ਦੇ ਦੋ ਮਾਮਲਿਆਂ ਵਿਚ ਸ਼ੱਕੀ ਮੰਨਦਿਆਂ ਉਸ ਦੀ ਭਾਲ ਕੀਤੀ ਜਾ ਰਹੀ ਹੈ। 
ਪੁਲਸ ਨੇ ਕਿਹਾ ਕਿ ਕਈ ਥਾਵਾਂ 'ਤੇ ਉਹ ਆਪਣੀ ਪਛਾਣ ਜੈੱਫ ਹਾਲ ਵਜੋਂ ਵੀ ਦੱਸਦਾ ਹੈ। ਫਿਲਹਾਲ ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਸ ਬਾਰੇ ਜਾਣਦਾ ਹੈ ਤਾਂ ਪੁਲਸ ਨੂੰ ਇਸ ਦੀ ਜਾਣਕਾਰੀ ਦੇਵੇ। 


Lalita Mam

Content Editor

Related News