ਜਰਮਨੀ 'ਚ ਪੁਲਸ ਨੇ ਦਰਜਨਾਂ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

Wednesday, Dec 08, 2021 - 08:26 PM (IST)

ਬਰਲਿਨ-ਜਰਮਨੀ ਦੀ ਪੁਲਸ ਅਤੇ ਕਸਟਮ ਅਧਿਕਾਰੀਆਂ ਨੇ ਯੂਰਪੀਨ ਯੂਨੀਅਨ ਦੇ ਬਾਹਰੋਂ ਅਸਥਾਈ ਮਜ਼ਦੂਰਾਂ ਦੀ ਕਥਿਤ ਮਨੁੱਖੀ ਤਸਕਰੀ 'ਤੇ ਕਾਰਵਾਈ ਕਰਦੇ ਹੋਏ ਬੁੱਧਵਾਰ ਨੂੰ ਦੇਸ਼ ਭਰ 'ਚ ਦਰਜਨਾਂ ਸਥਾਨਾਂ 'ਤੇ ਛਾਪੇ ਮਾਰੇ। ਬਰਲਿਨ 'ਚ ਯੂਰਪੀਨ ਪੁਲਸ ਨੇ ਟਵੀਟ ਕੀਤਾ ਕਿ ਛਾਪੇ ਸਥਾਨਕ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਸ਼ੁਰੂ ਹੋਏ। ਪੁਲਸ ਏਜੰਸੀ ਨੇ ਦੱਸਿਆ ਕਿ ਅਧਿਕਾਰੀਆ ਨੇ ਜਰਮਨੀ ਦੀ ਰਾਜਧਾਨੀ ਅਤੇ ਬ੍ਰੈਂਡਨਬਰਗ ਸੂਬੇ 'ਚ ਮਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਤਲਾਸ਼ੀ ਲਈ।

ਇਹ ਵੀ ਪੜ੍ਹੋ :ਪ੍ਰਧਾਨ ਮੰਤਰੀ ਦਫ਼ਤਰ 'ਚ ਪਾਰਟੀ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਾਨਸਨ 'ਤੇ ਵਧਿਆ ਤਣਾਅ

ਬ੍ਰੀਮੇਨ ਅਤੇ ਲੋਅਰ ਸੈਕਸੋਨੀ 'ਚ ਵੀ ਛਾਪੇ ਮਾਰੇ ਗਏ। ਜਰਮਨੀ ਦੀ ਸਮਾਚਾਰ ਏਜੰਸੀ ਮੁਤਾਬਕ ਛਾਪਿਆਂ 'ਚ ਕਰੀਬ 1,000 ਪੁਲਸ ਅਧਿਕਾਰੀ ਸ਼ਾਮਲ ਰਹੇ ਅਤੇ ਉਨ੍ਹਾਂ ਨੇ 20 ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਿਨ੍ਹਾਂ 'ਤੇ ਯੂਰਪੀਨ ਯੂਨੀਅਨ ਦੀ ਨਾਗਰਿਕਤਾ ਹਾਸਲ ਕਰਨ ਅਤੇ ਕੰਪਨੀਆਂ 'ਚ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਲਈ ਦਸਤਾਵੇਜ਼ਾਂ 'ਚ ਫਰਜ਼ੀਵਾੜਾ ਕਰਨ ਦਾ ਦੋਸ਼ ਹੈ। ਅਜੇ ਸ਼ੱਕੀਆਂ ਅਤੇ ਕੰਪਨੀਆਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਇੰਡੋਨੇਸ਼ੀਆ 'ਚ 2005 ਦੇ ਹਮਲੇ 'ਚ ਸ਼ਾਮਲ ਇਸਲਾਮਿਕ ਅੱਤਵਾਦੀ ਨੂੰ ਉਮਰ ਕੈਦ ਦੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News