...ਤੇ ਇਸ ਕਾਰਨ ਇਸ ਪੁਲਸ ਅਧਿਕਾਰੀ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਾ, ਤਸਵੀਰ ਵਾਇਰਲ

Monday, Dec 04, 2017 - 10:49 AM (IST)

...ਤੇ ਇਸ ਕਾਰਨ ਇਸ ਪੁਲਸ ਅਧਿਕਾਰੀ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਾ, ਤਸਵੀਰ ਵਾਇਰਲ

ਬ੍ਰਿਟੇਨ(ਬਿਊਰੋ)— ਬ੍ਰਿਟੇਨ ਦੇ ਇਕ ਪੁਲਸ ਅਧਿਕਾਰੀ ਦੀ ਕੋਸ਼ਿਸ਼ ਨਾਲ ਇਕ ਵੈਨ ਚਾਲਕ ਦੀ ਜਿੰਦਗੀ ਬੱਚ ਗਈ। ਪੁਲਸ ਅਧਿਕਾਰੀ ਨੇ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਉਸ ਵੈਨ ਚਾਲਕ ਦੀ ਜਾਨ ਬਚਾਈ। ਪੁਲਸ ਅਧਿਕਾਰੀ ਦੀ ਇਸ ਸਾਹਸਿਕ ਕੋਸ਼ਿਸ਼ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਦਰਅਸਲ ਬ੍ਰਿਟੇਨ ਵਿਚ ਇਕ ਟਰੈਫਿਕ ਪੁਲਸ ਅਧਿਕਾਰੀ ਮਾਰਟਿਨ ਵਿਲਿਸ ਲੰਘੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਘੰਟਿਆਂ ਵਿਚ ਗਸ਼ਤ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਯਾਰਕਸ਼ਾਇਰ ਵਿਚ ਹਾਈਵੇਅ ਉੱਤੇ ਇਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਮਾਰਟਿਨ ਘਟਨਾ ਸਥਾਨ ਉੱਤੇ ਪੁੱਜਣ ਵਾਲੇ ਪਹਿਲੇ ਸ਼ਖਸ ਸਨ। ਮਾਰਟਿਨ ਨੇ ਉੱਥੇ ਪਹੁੰਚ ਕੇ ਜੋ ਦ੍ਰਿਸ਼ ਦੇਖਿਆ, ਉਸ ਤੋਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਦੇਖਿਆ ਕਿ ਇਕ ਵੈਨ ਕਾਰਨ ਬ੍ਰਿਜ ਉੱਤੇ ਝੂਲ ਰਹੀ ਸੀ। ਉਹ ਕਦੇ ਵੀ ਹਾਦਸਾਗ੍ਰਤਸ ਹੋ ਸਕਦੀ ਸੀ ਅਤੇ ਵੈਨ ਦਾ ਡਰਾਈਵਰ ਵੀ ਉਸ ਵੈਨ ਵਿਚ ਹੀ ਫਸਿਆ ਹੋਇਆ ਸੀ। ਬ੍ਰਿਜ ਉੱਤੇ ਜਦੋਂ ਵੀ ਕੋਈ ਗੱਡੀ ਉਸ ਵੈਨ ਨੇੜਿਓਂ ਲੱਗਦੀ ਤਾਂ ਹਵਾ ਨਾਲ ਵੈਨ ਝੂਲਣ ਲੱਗ ਜਾਂਦੀ ਸੀ। ਵੈਨ ਦੇ ਝੂਲਣ ਕਾਰਨ ਡਰਾਈਵਰ ਚੀਕਾਂ ਮਾਰਨ ਲੱਗ ਜਾਂਦਾ ਸੀ ਪਰ ਪੁਲਸ ਅਧਿਕਾਰੀ ਮਾਰਟਿਨ ਨੇ ਆਪਣੇ ਹੱਥਾਂ ਨਾਲ ਵੈਨ ਦਾ ਪਹੀਆ ਫੜ ਕੇ ਵੈਨ ਨੂੰ ਰੋਕੀ ਰੱਖਿਆ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਵੈਨ ਡਰਾਈਵਰ ਨੂੰ ਬਚਾਇਆ। ਇਹ ਸਭ ਸਿਰਫ 15 ਮਿੰਟ ਵਿਚ ਹੋਇਆ।
ਉਨ੍ਹਾਂ ਨੇ ਕਿਹਾ ''ਮੈਂ ਪੀੜਤ ਨੂੰ ਕਿਹਾ ਡਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਤੁਹਾਨੂੰ ਉੱਥੋਂ ਬਾਹਰ ਕੱਢਣ ਜਾ ਰਹੇ ਹਾਂ। ਮੈਂ ਫਿਰ ਰਿਅਰ ਵ੍ਹੀਲ ਫੜ ਲਿਆ ਅਤੇ ਅੰਦਰ ਵੱਲ ਖਿੱਚ ਲਿਆ, ਜਿਸ ਨਾਲ ਵੈਨ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਮਿਲੀ। ਮੈਂ ਸੋਚ ਰਿਹਾ ਸੀ ਕਿ ਮੈਂ ਉਥੇ ਸਿਰਫ 15 ਮਿੰਟ ਲਈ ਗਿਆ ਸੀ।
ਵੈਸਟ ਯਾਰਕਸ਼ਾਇਰ ਫਾਇਰ ਅਤੇ ਬਚਾਅ ਸੇਵਾ ਦੇ ਅਧਿਕਾਰੀ ਬਾਅਦ ਲਈ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਡਰਾਈਵਰ ਨੂੰ ਸੁਰੱਖਿਅਤ ਬਚਾਇਆ। ਆਪਰੇਸ਼ਨ ਦੌਰਾਨ ਲੱਗਭਗ 2 ਘੰਟੇ ਲੱਗ ਗਏ ਅਤੇ ਡਰਾਈਵਰ ਨੂੰ ਪੈਰ 'ਤੇ ਸੱਟ ਲੱਗ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ।

 


Related News