ਜਾਰਜ ਫਲਾਇਡ ਦੀ ਮੌਤ ਦਾ ਦੋਸ਼ੀ ਸਾਬਕਾ ਪੁਲਸ ਅਧਿਕਾਰੀ ਜੇਲ ''ਚੋਂ ਰਿਹਾਅ
Thursday, Jun 11, 2020 - 12:58 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਗੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਮਿਨਿਪੋਲਿਸ ਪੁਲਸ ਦੇ ਚਾਰ ਸਾਬਕਾ ਪੁਲਸ ਅਧਿਕਾਰੀਆਂ ਵਿਚੋਂ ਇਕ ਅਧਿਕਾਰੀ ਥਾਮਸ ਲੇਨ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਥਾਮਸ ਲੇਨ ਨਾਂ ਦੇ ਇਸ ਅਧਿਕਾਰੀ ਨੂੰ 10 ਲੱਖ ਡਾਲਰ ਦੀ ਜਮਾਨਤ ਰਾਸ਼ੀ 'ਤੇ ਰਿਹਾਅ ਕੀਤਾ ਗਿਆ ਹੈ।
ਥਾਮਸ ਦੇ ਵਕੀਲ ਅਰਲ ਗਰੇ ਨੇ ਦੱਸਿਆ ਕਿ ਉਨ੍ਹਾਂ ਨੇ ਫਲਾਇਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਐਂਬੂਲੈਂਸ ਵਿਚ ਵੀ ਫਲਾਇਡ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਜਾਰਜ ਫਲਾਇਡ ਦੀ ਪਿਛਲੇ ਦਿਨੀਂ ਪੁਲਸ ਹਿਰਾਸਤ ਵਿਚ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਦੁਨੀਆ ਭਰ ਵਿਚ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ।