ਬੈਨਜ਼ੀਰ ਭੁੱਟੋ ਦਾ ਅਕਸ ਖਰਾਬ ਕਰਨ ਵਾਲੇ ਬਲਾਗਰ ''ਤੇ ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ

Saturday, Jun 13, 2020 - 02:07 AM (IST)

ਬੈਨਜ਼ੀਰ ਭੁੱਟੋ ਦਾ ਅਕਸ ਖਰਾਬ ਕਰਨ ਵਾਲੇ ਬਲਾਗਰ ''ਤੇ ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ

ਇਸਲਾਮਾਬਾਦ - ਸੋਸ਼ਲ ਮੀਡੀਆ 'ਤੇ ਸਾਬਕਾ ਪ੍ਰਧਾਨ ਮੰਤਰੀ ਬੈਨਜ਼ੀਰ ਭੁੱਟੋ ਦਾ ਅਕਸ ਖਰਾਬ ਕਰਨ ਲਈ ਪਾਕਿਸਤਾਨ ਸਥਿਤ ਇਕ ਅਮਰੀਕੀ ਬਲਾਗਰ ਦੇ ਵਿਰੁੱਧ ਇਕ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ 'ਤੇ ਪੁਲਸ ਨੇ ਇਥੇ ਬਲਾਗਰ ਖਿਲਾਫ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸਲਾਮਾਬਾਦ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਇਹ ਆਖਦੇ ਹੋਏ ਇਨਕਾਰ ਕਰ ਦਿੱਤਾ ਕਿ ਇਹ ਸਾਈਬਰ ਅਪਰਾਧ ਦਾ ਮਾਮਲਾ ਹੈ ਅਤੇ ਇਸ ਨਾਲ ਨਜਿੱਠਣ ਦਾ ਅਧਿਕਾਰ ਸਿਰਫ ਫੈਡਰਲ ਜਾਂਚ ਏਜੰਸੀ (ਐਫ. ਆਈ. ਏ.) ਨੂੰ ਹਾਸਲ ਹੈ।

ਪਟੀਸ਼ਨ ਕਰਤਾ ਵਕਾਸ ਅਹਿਮਦ ਅੱਬਾਸੀ ਨੇ ਸੋਸ਼ਲ ਮੀਡੀਆ 'ਤੇ ਸਾਬਕਾ ਪ੍ਰਧਾਨ ਮੰਤਰੀ ਬੈਨਜ਼ੀਰ ਭੁੱਟੋ ਦਾ ਅਕਸ ਖਰਾਬ ਕਰਨ ਦਾ ਦੋਸ਼ ਲਗਾਉਂਦੇ ਹੋਏ ਸਿੰਧੀਆ ਰਿਚੀ ਦੇ ਵਿਰੁੱਧ ਪਿਛਲੇ ਹਫਤੇ ਇਕ ਲਿਖਤ ਸ਼ਿਕਾਇਤ ਦਰਜ ਕਰਾਈ ਸੀ। ਐਕਸਪ੍ਰੈਸ ਟਿ੍ਰਬਿਊਨ ਦੀ ਖਬਰ ਮੁਤਾਬਕ ਇਸਲਾਮਾਬਾਦ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ 'ਤੇ ਪਾਇਆ ਗਿਆ ਇਸ ਦੀ ਜਾਂਚ ਐਫ. ਆਈ. ਏ. ਹੀ ਕਰ ਸਕਦੀ ਹੈ। ਹਾਲਾਂਕਿ ਪਾਕਿਸਤਾਨ ਪੀਪਲਸ ਪਾਰਟੀ ਨੇ ਇਸਲਾਮਾਬਾਦ ਪ੍ਰਧਾਨ ਸ਼ਕੀਲ ਅੱਬਾਸੀ ਰਿਚੀ ਖਿਲਾਫ ਪਹਿਲਾਂ ਤੋਂ ਹੀ ਐਫ. ਆਈ. ਏ. ਤੋਂ ਸ਼ਿਕਾਇਤ ਕਰ ਚੁੱਕੇ ਹਨ।
 


author

Khushdeep Jassi

Content Editor

Related News