ਐਡੀਲੇਡ ''ਚ ਵਾਪਰਿਆ ਸੜਕ ਹਾਦਸਾ, ਮੋਟਰਸਾਈਕਲ ਸਵਾਰ ਪੁਲਸ ਅਧਿਕਾਰੀ ਹੋਇਆ ਜ਼ਖਮੀ

07/21/2017 12:39:55 PM

ਐਡੀਲੇਡ— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਚ ਸ਼ੁੱਕਰਵਾਰ ਦੀ ਸਵੇਰ ਨੂੰ ਇਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਪੁਲਸ ਅਫਸਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀ ਦੀ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਕਾਰਨ 44 ਸਾਲਾ ਪੁਲਸ ਅਧਿਕਾਰੀ ਦੇ ਸਿਰ ਅਤੇ ਬਾਂਹਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਹਾਦਸਾ ਗਰੇਂਜ ਰੋਡ 'ਤੇ ਸਵੇਰੇ ਤਕਰੀਬਨ 7.30 ਵਜੇ ਵਾਪਰਿਆ। 
ਇਕ ਚਸ਼ਮਦੀਦ ਹਾਦਸਾ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਹ ਭੀੜ ਵਿਚ ਹੀ ਅਧਿਕਾਰੀ ਦੀ ਮਦਦ ਕਰਨ ਲਈ ਦੌੜਿਆ। ਘਟਨਾ ਵਾਲੀ ਥਾਂ 'ਤੇ ਉਸ ਦਾ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਇਲਾਜ ਕੀਤਾ ਗਿਆ ਅਤੇ ਰਾਇਲ ਐਡੀਲੇਡ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਦਰਅਸਲ ਪੁਲਸ ਅਧਿਕਾਰੀ ਤੇਜ਼ ਰਫਤਾਰ ਨਾਲ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਸ ਦੀ ਇਕ ਜੀਪ ਨਾਲ ਟੱਕਰ ਹੋ ਗਈ। 
ਜੀਪ ਹੌਲੀ ਹੋ ਗਈ ਸੀ, ਕਿਉਂਕਿ ਡਰਾਈਵਰ ਨੇ ਸੱਜੇ ਪਾਸੇ ਮੁੜਨਾ ਸੀ। ਮੋਟਰਸਾਈਕਲ ਸਵਾਰ ਪੁਲਸ ਅਫਸਰ ਦੀਆਂ ਅੱਖਾਂ 'ਚ ਜੀਪ ਦੀ ਲਾਈਟ ਦੀ ਰੌਸ਼ਨੀ ਪਈ ਜਿਸ ਕਾਰਨ ਸਪੱਸ਼ਟ ਦਿਖਾਈ ਨਹੀਂ ਦਿੱਤਾ ਕਿ ਜੀਪ ਹੌਲੀ ਹੈ। ਇਸ ਹਾਦਸੇ ਤੋਂ ਬਾਅਦ ਰੋਡ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।


Related News