ਵਰਜੀਨੀਆ ''ਚ ਕਰਫਿਊ ਦਾ ਉਲੰਘਣ ਕਰਨ ਵਾਲੇ 200 ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ''ਚ

06/02/2020 9:45:05 AM

ਵਰਜੀਨੀਆ- ਅਮਰੀਕਾ ਦੇ ਵਰਜੀਨੀਆ ਸੂਬੇ ਦੀ ਰਾਜਧਾਨੀ ਵਿਚ ਲਗਭਗ 200 ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਕਰਫਿਊ ਉਲੰਘਣ ਦੇ ਦੋਸ਼ ਹੇਠ ਹਿਰਾਸਚ ਵਿਚ ਲਿਆ ਗਿਆ ਹੈ। ਵਰਜੀਨੀਆ ਡਿਫੈਂਡਰਜ਼ ਫਾਰ ਫਰੀਡਮ, ਜਸਟਿਸ ਐਂਡ ਇਕੁਐਲਿਟੀ ਅੰਦੋਲਨ ਦੇ ਨੇਤਾ ਫਿਲ ਵਿਲੇਏਟੋ ਨੇ ਮੰਗਲਵਾਰ ਨੂੰ ਦੱਸਿਆ ਕਿ ਲਗਭਗ 200 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਹ ਸੋਮਵਾਰ ਰਾਤ ਮੇਅਰ ਵਲੋਂ ਲਗਾਏ 8 ਵਜੇ ਦੇ ਕਰਫਿਊ ਦਾ ਉਲੰਘਣ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੇਅਰ ਬਿੱਲ ਡੇ ਬਲਾਸਿਓ ਅਤੇ ਨਿਊਯਾਰਕ ਸੂਬੇ ਦੇ ਗਵਰਨਰ ਐਂਡਰੀਊ ਕੁਓਮੋ ਨੇ ਸੋਮਵਾਰ ਨੂੰ ਕਰਫਿਊ ਦੀ ਘੋਸ਼ਣਾ ਕੀਤਾ। ਇਹ ਰਾਤ 11 ਵਜੇ ਤੋਂ ਮੰਗਲਵਾਰ ਸਵੇਰੇ 5 ਵਜੇ ਤੱਕ ਲਾਗੂ ਰਹਿਣਾ ਹੈ।

PunjabKesari

ਪ੍ਰਦਰਸ਼ਨਕਾਰੀਆਂ ਵਿਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਸਾਰਿਆਂ ਨੂੰ ਜੇਲ ਲੈ ਜਾਣ ਤੋਂ ਪਹਿਲਾਂ ਕਈ ਘੰਟਿਆਂ ਤੱਕ ਬੱਸਾਂ ਵਿਚ ਬਿਠਾਇਆ ਗਿਆ। ਉਨ੍ਹਾਂ ਸਾਰਿਆਂ ਨੂੰ ਹੱਥਕੜੀਆਂ ਲਗਾ ਕੇ ਬੱਸਾਂ ਵਿਚ ਬੈਠਾ ਦਿੱਤਾ ਗਿਆ ਸੀ। ਅਮਰੀਕਾ ਦੇ ਕਈ ਸ਼ਹਿਰਾਂ ਵਿਚ ਨਿਹੱਥੇ ਗੈਰ-ਗੋਰੇ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਹੋਣ ਦੇ ਬਾਅਦ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। 

ਵਿਰੋਧ ਪ੍ਰਦਰਸ਼ਨ ਜਲਦੀ ਹੀ ਅੱਗ ਲੱਗਣ, ਲੁੱਟ ,ਪੁਲਸ ਨਾਲ ਝੜਪਾਂ ਤੇ ਦੰਗਿਆਂ ਵਿਚ ਬਦਲ ਗਿਆ। ਵਾਸ਼ਿੰਗਟਨ ਤੋਂ ਸਿਰਫ ਦੋ ਘੰਟਿਆਂ ਦੀ ਦੂਰੀ 'ਤੇ ਸਥਿਤ ਰਿਚਮੰਡ ਸ਼ਹਿਰ ਵਿਚ ਵੀ ਐਤਵਾਰ ਨੂੰ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਦੇ ਬਾਅਦ ਕਰਫਿਊ ਲਗਾ ਦਿੱਤਾ ਗਿਆ। ਜਸਟਿਸ ਐਂਡ ਇਕੁਐਲਿਟੀ ਅੰਦੋਲਨ ਦੇ ਨੇਤਾ ਫਿਲ ਵਿਲੇਏਟੋ ਨੂੰ ਹਾਲਾਂਕਿ ਹਿਰਾਸਤ ਵਿਚ ਨਹੀਂ ਲਿਆ ਗਿਆ ਤੇ ਉਨ੍ਹਾਂ ਨੇ ਆਪਣੇ ਦੋ ਦੋਸਤਾਂ ਦੀ ਰਿਹਾਈ ਵਿਚ ਮਦਦ ਕੀਤੀ , ਜਿਨ੍ਹਾਂ ਨੇ ਇਕ ਰਾਤ ਹਿਰਾਸਤ ਵਿਚ ਬਤੀਤ ਕੀਤੀ ਸੀ।  ਉਨ੍ਹਾਂ ਕਿਹਾ,"ਮੈਨੂੰ ਲੱਗਦਾ ਹੈ ਕਿ ਸ਼ਹਿਰ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਨੂੰ ਰਾਤ ਭਰ ਜੇਲ ਵਿਚ ਰੱਖਣਾ ਚਾਹੁੰਦਾ ਸੀ ਤਾਂ ਕਿ ਉਹ ਫਿਰ ਤੋਂ ਵਿਰੋਧ ਕਰਨ ਲਈ ਸੜਕਾਂ 'ਤੇ ਨਾ ਪਰਤਣ।" 

ਜ਼ਿਕਰਯੋਗ ਹੈ ਕਿ ਫਿਲਾਡੇਲਫੀਆ ਦੇ ਮਿਨੇਸੋਟਾ ਦੇ ਮਿਨੀਪੋਲਿਸ ਵਿਚ 46 ਸਾਲਾ ਅਫਰੀਕੀ-ਅਮਰੀਕੀ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਪੂਰਾ ਅਮਰੀਕਾ ਗੁੱਸੇ ਦੀ ਅੱਗ ਵਿਚ ਝੁਲਸ ਰਿਹਾ ਹੈ। ਜਾਰਜ ਵਾਰ-ਵਾਰ ਪੁਲਸ ਵਾਲੇ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬੇ ਹੀ ਰੱਖਿਆ ਤੇ ਇਸ ਮਗਰੋਂ ਜਾਰਜ ਦੀ ਮੌਤ ਹੋ ਗਈ। ਇਸ ਨੂੰ ਲੋਕ ਨਸਲੀ ਹਿੰਸਾ ਦਾ ਮਾਮਲਾ ਮੰਨ ਰਹੇ ਹਨ। ਦੋਸ਼ੀ ਪੁਲਸ ਅਧਿਕਾਰੀ ਹਿਰਾਸਤ ਵਿਚ ਹੈ ਤੇ ਉਸ ਨੂੰ ਅਗਲੇ ਹਫਤੇ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਜਾਰਜ ਦੀ ਮੌਤ ਤੋਂ ਬਾਅਦ ਅਮਰੀਕਾ ਸਣੇ ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।


Lalita Mam

Content Editor

Related News