ਅਰਜਨਟੀਨਾ : ਪੈਨਸ਼ਨ ਵਧਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਕੀਤਾ ਤਿੱਤਰ-ਬਿੱਤਰ (ਤਸਵੀਰਾਂ)

Thursday, Sep 12, 2024 - 04:10 PM (IST)

ਅਰਜਨਟੀਨਾ : ਪੈਨਸ਼ਨ ਵਧਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਕੀਤਾ ਤਿੱਤਰ-ਬਿੱਤਰ (ਤਸਵੀਰਾਂ)

ਬਿਊਨਸ ਆਇਰਸ : ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਹੈ। ਇਹ ਜਾਣਕਾਰੀ ਸਪੁਟਨਿਕ ਨੇ ਦਿੱਤੀ। ਪੈਨਸ਼ਨ ਵਧਾਉਣ ਦੇ ਕਾਨੂੰਨ 'ਤੇ ਰਾਸ਼ਟਰਪਤੀ ਦੇ ਵੀਟੋ ਦੇ ਵਿਰੋਧ 'ਚ ਬੁੱਧਵਾਰ ਨੂੰ ਹਜ਼ਾਰਾਂ ਲੋਕ ਕਾਂਗਰਸ ਭਵਨ ਨੇੜੇ ਸਿਟੀ ਸੈਂਟਰ 'ਚ ਇਕੱਠੇ ਹੋਏ। 

PunjabKesariਉਨ੍ਹਾਂ ਰਿਪੋਰਟਾਂ ਤੋਂ ਬਾਅਦ ਪੁਲਸ ਨੇ ਲੋਕਾਂ ਨੂੰ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ। ਇਹ ਪ੍ਰਦਰਸ਼ਨ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਰਾਸ਼ਟਰਪਤੀ ਦੇ ਵੀਟੋ ਨੂੰ ਰੋਕ ਸਕਣ ਵਿਚ ਅਸਫਲ ਰਹਿਣ ਦੀਆਂ ਰਿਪੋਰਟਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਸੀ।

PunjabKesari


ਸੌ ਮੀਟਰ ਪਿੱਛੇ ਤੋਂ ਪ੍ਰਦਰਸ਼ਨਕਾਰੀਆਂ 'ਤੇ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਲੋਕਾਂ ਨੂੰ ਕਾਂਗਰਸ ਭਵਨ ਤੋਂ ਕਰੀਬ 100 ਮੀਟਰ ਪਿੱਛੇ ਧੱਕ ਦਿੱਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਬਲ ਦੀ ਵਰਤੋਂ ਕਰਕੇ ਲੋਕਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ।

PunjabKesari


author

Baljit Singh

Content Editor

Related News