ਕੈਲੀਫੋਰਨੀਆ: ਸਟੇਡੀਅਮ ਦੀ 6ਵੀਂ ਮੰਜ਼ਿਲ ਤੋਂ ਡਿੱਗ ਕੇ ਮਾਂ ਸਮੇਤ 2 ਸਾਲਾ ਬੱਚੇ ਦੀ ਮੌਤ

09/28/2021 1:20:31 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਦੇ ਸੈਨ ਡਿਏਗੋ 'ਚ ਸਥਿਤ ਇੱਕ ਬੇਸਬਾਲ  ਸਟੇਡੀਅਮ ਦੀ ਤਕਰੀਬਨ 6ਵੀਂ ਮੰਜ਼ਿਲ ਤੋਂ ਡਿੱਗ ਕੇ  ਸ਼ਨੀਵਾਰ ਨੂੰ ਇੱਕ ਔਰਤ ਅਤੇ ਉਸਦੇ 2 ਸਾਲ ਦੇ ਬੇਟੇ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਅਨੁਸਾਰ ਇਹ ਘਟਨਾ ਸ਼ੱਕੀ ਮੰਨੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ 'ਪੈਟਕੋ ਪਾਰਕ' ਸਟੇਡੀਅਮ ਵਿੱਚ ਸ਼ਾਮ 4:15 ਵਜੇ ਇੱਕ ਬੇਸਬਾਲ ਮੈਚ ਤੋਂ ਪਹਿਲਾਂ ਇੱਕ 40 ਸਾਲਾ ਮਾਂ ਆਪਣੇ ਬੱਚੇ ਸਮੇਤ ਦੁਪਹਿਰ 3:50 ਵਜੇ ਦੇ ਕਰੀਬ ਸਟੇਡੀਅਮ ਦੀ ਡਾਈਨਿੰਗ ਕੋਨਸੋਰਸ ਮੰਜ਼ਿਲ ਤੋਂ ਡਿੱਗ ਪਈ। ਮੌਕੇ ਦੇ ਗਵਾਹ ਕੁੱਝ ਲੋਕਾਂ ਅਨੁਸਾਰ ਇੰਝ ਲੱਗਿਆ ਸੀ ਜਿਵੇਂ ਛੋਟਾ ਬੱਚਾ ਪਹਿਲਾਂ ਡਿੱਗਿਆ ਹੋਵੇ ਅਤੇ ਮਾਂ ਫਿਰ ਉਸ ਨੂੰ ਫੜਨ ਦੀ ਕੋਸ਼ਿਸ਼ ਵਿੱਚ ਡਿੱਗੀ ਹੋਵੇ। ਇਸ ਹਾਦਸੇ ਬਾਅਦ ਐਮਰਜੈਂਸੀ ਰਿਸਪੌਂਸਰਜ਼ ਨੇ ਘਟਨਾ ਸਥਾਨ 'ਤੇ ਮ੍ਰਿਤਕ ਐਲਾਨੇ ਜਾਣ ਤੋਂ ਪਹਿਲਾਂ 20 ਮਿੰਟਾਂ ਲਈ ਦੋਵੇਂ ਪੀੜਤਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਪੁਲਸ ਦੁਆਰਾ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਵਿਭਾਗ ਨੇ ਮੌਤਾਂ ਨੂੰ ਸ਼ੱਕੀ ਦੱਸਿਆ ਅਤੇ ਜਾਂਚ ਦੇ ਹਿੱਸੇ ਵਜੋਂ ਖੇਤਰ ਨੂੰ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ - ਅਮਰੀਕਾ: ਰਾਈਕਰਜ਼ ਜੇਲ੍ਹ ਦੇ 200 ਕੈਦੀਆਂ ਨੂੰ ਹੋਰ ਜੇਲ੍ਹਾਂ 'ਚ ਕੀਤਾ ਤਬਦੀਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News