ਮਿਆਂਮਾਰ ''ਚ ਪੁਲਸ ਨੇ ਪ੍ਰਦਰਸ਼ਨਕਾਰੀਆਂ ''ਤੇ ਕੀਤੀ ਕਾਰਵਾਈ
Wednesday, Feb 10, 2021 - 01:41 AM (IST)
ਯਾਂਗੂਨ-ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਕਾਰਵਾਈ ਕੀਤੀ ਹੈ। ਪ੍ਰਦਰਸ਼ਨਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਲੋਕ ਮੰਗਲਵਾਰ ਨੂੰ ਸੜਕਾਂ 'ਤੇ ਉਤਰੇ ਅਤੇ ਉਨ੍ਹਾਂ ਨੂੰ ਹਟਾਉਣ ਲਈ ਹਵਾਈ ਫਾਈਰਿੰਗ ਕੀਤੀ ਗਈ ਅਤੇ ਪਾਣੀਆਂ ਦੀਆਂ ਵਾਛੜਾਂ ਮਾਰੀਆਂ ਗਈਆਂ।
ਇਹ ਵੀ ਪੜ੍ਹੋ -ਕਰਾਚੀ 'ਚ ਮਾਰਿਆ ਗਿਆ ਸ਼ੱਕੀ ਅੱਤਵਾਦੀ, ਪੰਜ ਗ੍ਰਿਫਤਾਰ
ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ 'ਚ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪਾਣੀ ਦੀਆਂ ਵਾਛੜਾਂ ਦਾ ਇਸਤੇਮਾਲ ਕੀਤਾ ਗਿਆ। ਸੋਸ਼ਲ ਮੀਡੀਆਂ 'ਤੇ ਆਈਆਂ ਖਬਰਾਂ ਮੁਤਾਬਕ ਪੁਲਸ ਨੇ ਉਥੋਂ ਦੋ ਦਰਜਨ ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਰਾਜਧਾਨੀ ਨੇਪੀਤਾ 'ਚ ਵੀ ਪਾਣੀ ਦੀਆਂ ਵਾਛੜਾਂ ਦਾ ਇਸਤੇਮਾਲ ਕੀਤਾ ਅਤੇ ਹਵਾਈ ਫਾਈਰਿੰਗ ਕੀਤੀ।
ਪੁਲਸ ਵੱਲੋਂ ਨੇਪੀਤਾ 'ਚ ਭੀੜ 'ਤੇ ਰਬੜ ਦੀਆਂ ਗੋਲੀਆਂ ਚਲਾਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਦੇ ਚੱਲਦੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਇਕ ਅਧਿਕਾਰੀ ਛੋਟੀ ਬੰਧੂਕ ਨਾਲ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆਇਆ। ਇਨ੍ਹਾਂ ਤਸਵੀਰਾਂ 'ਚ ਕਈ ਜ਼ਖਮਿਆਂ ਨੂੰ ਵੀ ਦਿਖਾਇਆ ਗਿਆ ਹੈ। ਇਸ ਤਰ੍ਹਾਂ ਦੀਆਂ ਕਈ ਅਫਵਾਹਾਂ ਫੈਲ ਰਹੀਆਂ ਹਨ ਕਿ ਪੁਲਸ ਨੇ ਗੋਲੀਬਾਰੀ ਕੀਤੀ ਹੈ ਜਿਸ 'ਚ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦੀ ਵੀ ਗੱਲ ਕਹੀ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।