ਪੋਲੈਂਡ ਫੌਜੀ ਜਹਾਜ਼ਾਂ ਦੀ ਖ਼ਰੀਦ ਲਈ ਦੱਖਣੀ ਕੋਰੀਆ ਨਾਲ ਕਰੇਗਾ ਸਮਝੌਤਾ
Friday, Sep 16, 2022 - 06:22 PM (IST)

ਜਾਨੋ/ਪੋਲੈਂਡ (ਏਜੰਸੀ)- ਪੋਲੈਂਡ 48 ਕੋਰੀਆਈ ਐੱਫ.ਏ.-50 ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਦੱਖਣੀ ਕੋਰੀਆ ਨਾਲ 3 ਅਰਬ ਡਾਲਰ ਦਾ ਸਮਝੌਤਾ ਕਰਨ ਵਾਲਾ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਦੌਰਾਨ ਮੱਧ ਯੂਰਪੀ ਦੇਸ਼ ਪੋਲੈਂਡ ਆਪਣੀ ਟਾਕਰੇ ਦੀ ਸਮਰੱਥਾ ਅਤੇ ਰੱਖਿਆ ਸਮਰੱਥਾ ਨੂੰ ਵਧਾਉਣ ਲਈ ਕਦਮ ਚੁੱਕ ਰਿਹਾ ਹੈ। ਲੜਾਕੂ ਫਾਲਕਨ ਜਹਾਜ਼ਾਂ ਦੀ ਖ਼ਰੀਦ ਲਈ 2 ਸਮਝੌਤਿਆਂ ਤੋਂ ਪਹਿਲਾਂ ਪੋਲੈਂਡ ਨੇ ਲਗਭਗ 5.8 ਅਰਬ ਡਾਲਰ ਦੇ ਦੱਖਣੀ ਕੋਰੀਆਈ ਟੈਂਕ ਅਤੇ ਹਾਵਿਟਜ਼ਰ ਤੋਪਾਂ ਦੀ ਖ਼ਰੀਦ ਲਈ ਪਿਛਲੇ ਮਹੀਨੇ ਇਕਰਾਰਨਾਮਿਆਂ 'ਤੇ ਹਸਤਾਖ਼ਰ ਕੀਤੇ ਸਨ।
ਪੋਲੈਂਡ ਦੇ ਰਾਸ਼ਟਰਪਤੀ ਅਤੇ ਆਰਮਡ ਫੋਰਸਿਜ਼ ਦੇ ਸੁਪਰੀਮ ਕਮਾਂਡਰ ਐਂਡਰੇਜ਼ ਡੂਡਾ ਅਤੇ ਦੱਖਣੀ ਕੋਰੀਆ ਦੇ ਰੱਖਿਆ ਖ਼ਰੀਦ ਪ੍ਰੋਗਰਾਮ ਦੇ ਮੰਤਰੀ ਇਓਮ ਡੋਂਗ ਹਵਾਨ ਮੱਧ ਪੋਲੈਂਡ ਦੇ ਜਾਨੋ ਵਿੱਚ ਇੱਕ ਮਿਲਟਰੀ ਬੇਸ ਅਤੇ ਹਵਾਈ ਅੱਡੇ 'ਤੇ ਸਮਝੌਤੇ ਲਈ ਹਸਤਾਖ਼ਰ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਹਨ। ਦਸਤਾਵੇਜ਼ਾਂ 'ਤੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਮਾਰੀਅਸ ਬਲੈਸਜ਼ਕ ਅਤੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਵੱਲੋਂ ਦਸਤਖ਼ਤ ਕੀਤੇ ਜਾਣੇ ਹਨ।