PoK ''ਚ ਮੁੜ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ! ਮੁਨੀਰ ਦੇ ਫ਼ੌਜੀਆਂ ਨੂੰ ਬਾਹਰ ਕੱਢਣ ਦੀ ਉੱਠੀ ਮੰਗ

Monday, Aug 31, 2026 - 05:30 PM (IST)

PoK ''ਚ ਮੁੜ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ! ਮੁਨੀਰ ਦੇ ਫ਼ੌਜੀਆਂ ਨੂੰ ਬਾਹਰ ਕੱਢਣ ਦੀ ਉੱਠੀ ਮੰਗ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀ.ਓ.ਕੇ. 'ਚ ਪਾਕਿਸਤਾਨ ਖਿਲਾਫ਼ ਵਿਰੋਧ ਦੀ ਅਗਵਾਈ ਕਰ ਰਹੀ ‘ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ’ ਨੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਨਵੀਂ ਅਪੀਲ ਕੀਤੀ ਹੈ।

ਪਾਕਿਸਤਾਨ ਵਿਰੋਧੀ ਅੰਦੋਲਨ ਦੇ ਮੁੱਖ ਨੇਤਾ ਉਮਰ ਨਜ਼ੀਰ ਨੇ ਰਾਵਲਕੋਟ ਵਿਚ ਇਕ ਅਹਿਮ ਮੀਟਿੰਗ ਦੌਰਾਨ ਨਵੇਂ ਵਿਰੋਧ ਬਾਰੇ ਜਾਣਕਾਰੀ ਦਿੱਤੀ। ਨਜ਼ੀਰ ਨੇ ਕਸ਼ਮੀਰੀ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਵਿਰੋਧ ਪ੍ਰੋਗਰਾਮ ਦਾ ਐਲਾਨ ਕਰਦਿਆਂ ਨਜ਼ੀਰ ਨੇ ਕਿਹਾ ਕਿ ਪੀ. ਓ. ਕੇ. ਦੇ ਲੋਕਾਂ ਦੇ ਸਮਰਥਨ ਵਿਚ ਇਕਜੁੱਟਤਾ ਦਿਖਾਉਂਦੇ ਹੋਏ ਬ੍ਰਿਟੇਨ ਅਤੇ ਯੂਰਪ ਵਿਚ ਵੀ ਮਾਰਚ ਕੱਢਣ ਦੀ ਯੋਜਨਾ ਹੈ। ਇਹ ਵਿਰੋਧ ਮੁੱਖ ਤੌਰ ’ਤੇ ਪੀ. ਓ. ਕੇ. ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਫੌਜ ਅਤੇ ਪੈਰਾ-ਮਿਲਟਰੀ ਫੋਰਸ ਦੀ ਤਾਇਨਾਤੀ ਨੂੰ ਲੈ ਕੇ ਹੈ। 

ਪਾਕਿਸਤਾਨੀ ਫੌਜੀਆਂ ਨੇ ਪੀ. ਓ. ਕੇ. ਦੇ ਇਲਾਕੇ ਵਿਚ ਥਾਂ-ਥਾਂ ਚੈੱਕਪੋਸਟਾਂ ਬਣਾ ਦਿੱਤੀਆਂ ਹਨ ਅਤੇ ਲੋਕਾਂ ਦੀ ਅੰਨ੍ਹੇਵਾਹ ਤਲਾਸ਼ੀ ਲਈ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ’ਚ ਬਹੁਤ ਗੁੱਸਾ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਵਿੱਦਿਅਕ ਅਦਾਰਿਆਂ ਅਤੇ ਵੱਡੇ ਹਸਪਤਾਲਾਂ ’ਤੇ ਕਬਜ਼ਾ ਕਰ ਲਿਆ ਹੈ। ਅੰਦੋਲਨਕਾਰੀ ਨੇਤਾ ਮੰਗ ਕਰ ਰਹੇ ਹਨ ਕਿ ਇਲਾਕੇ ਵਿਚੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਵਾਪਸ ਬੁਲਾਇਆ ਜਾਵੇ।


author

Harpreet SIngh

Content Editor

Related News