ਸਿੰਗਾਪੁਰ ’ਚ PM ਨੇ ਸੈਮੀਕੰਡਕਟਰ ਦਾ ਕੀਤਾ ਦੌਰਾ
Thursday, Sep 05, 2024 - 11:41 AM (IST)
ਸਿੰਗਾਪੁਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਹਮਰੁਤਬਾ ਲਾਰੈਂਸ ਵੋਂਗ ਨਾਲ ਵੀਰਵਾਰ ਨੂੰ ਸੈਮੀਕੰਡਕਟਰ ਅਤੇ ਇਲੈਕਟ੍ਰੋਨਿਕਸ ਖੇਤਰ ’ਚ ਸਿੰਗਾਪੁਰ ਦੀ ਇਕ ਪ੍ਰਮੁੱਖ ਕੰਪਨੀ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਮਹੱਤਵਪੂਰਨ ਉਦਯੋਗ ’ਚ ਸਹਿਯੋਗ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਮੋਦੀ ਵੋਂਗ ਦੇ ਸੱਦੇ 'ਤੇ ਦੋ ਦਿਨਾਂ ਲਈ ਸਿੰਗਾਪੁਰ ਦੌਰੇ 'ਤੇ ਹਨ। ਇਸ ਦੌਰਾਨ ਵਿਦੇਸ਼ ਮੰਤਰਾਲਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਦੋਵਾਂ ਨੇਤਾਵਾਂ ਨੇ 'ਏ.ਈ.ਐਮ. ਹੋਲਡਿੰਗਜ਼ ਲਿਮਟਿਡ' ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੂੰ ਗਲੋਬਲ ਸੈਮੀਕੰਡਕਟਰ ਮੁੱਲ ਲੜੀ ’ਚ ਕੰਪਨੀ ਦੀ ਭੂਮਿਕਾ, ਇਸ ਦੇ ਸੰਚਾਲਨ ਅਤੇ ਭਾਰਤ ਲਈ ਇਸ ਦੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ।
ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀਆਂ ਨਾਲ ਵਿਤਕਰੇ ਦੀ ਰਿਪੋਰਟ ਪਿੱਛੋਂ ਯੂਨੀਵਰਸਿਟੀ ਵਿਰੁੱਧ ਸ਼ਿਕਾਇਤ ਦਰਜ
ਵਿਦੇਸ਼ ਮੰਤਰਾਲਾ (MEA) ਦੇ ਸੱਦੇ ਰਣਧੀਰ ਜੈਸਵਾਲ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਖੇਤਰ ’ਚ ਸਿੰਗਾਪੁਰ ਦੀ ਪ੍ਰਮੁੱਖ ਕੰਪਨੀ AEM ਹੋਲਡਿੰਗਜ਼ ਲਿਮਟਿਡ ਦਾ ਦੌਰਾ ਕੀਤਾ। ਇਕ ਬਿਆਨ ਮੁਤਾਬਕ ਸਿੰਗਾਪੁਰ ਸੈਮੀਕੰਡਕਟਰ ਇੰਡਸਟਰੀ ਐਸੋਸੀਏਸ਼ਨ ਨੇ ਦੇਸ਼ ’ਚ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਅਤੇ ਭਾਰਤ ਨਾਲ ਸਹਿਯੋਗ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ’ਚ ਕਿਹਾ ਗਿਆ ਹੈ, "ਭਾਰਤ ’ਚ ਇਕ ਸੈਮੀਕੰਡਕਟਰ ਨਿਰਮਾਣ ਈਕੋਸਿਸਟਮ ਨੂੰ ਵਿਕਸਤ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਅਤੇ ਇਸ ਖੇਤਰ ’ਚ ਸਿੰਗਾਪੁਰ ਦੀ ਮੁਹਾਰਤ ਦੇ ਮੱਦੇਨਜ਼ਰ ... ਦੋਵਾਂ ਪੱਖਾਂ ਨੇ ਦੁਵੱਲੇ ਸਹਿਯੋਗ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।"
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਸੁਲਤਾਨ ਨਾਲ ਕੀਤੀ ਦੁਵੱਲੀ ਗੱਲਬਾਤ, ਰੱਖਿਆ ਤੇ ਸਮੁੰਦਰੀ ਸਹਿਯੋਗ ਵਧਾਉਣ ਲਈ ਸਹਿਮਤ
ਦੂਜੇ ਪਾਸੇ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਦੀ ਬੈਠਕ ਦੌਰਾਨ ਦੋਵੇਂ ਧਿਰਾਂ ਨੇ ਦੋਪੱਖੀ ਸਹਿਯੋਗ ਨੂੰ ਵਧਾਉਣ ਲਈ ਸੈਮੀਕੰਡਕਟਰਾਂ 'ਤੇ ਧਿਆਨ ਕੇਂਦ੍ਰਿਤ ਕਰਦਿਆਂ ਉੱਨਤ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਪ੍ਰਗਟਾਈ, ਤੇ ਬਿਆਨ ’ਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੇ ਭਾਰਤ-ਸਿੰਗਾਪੁਰ ਸੈਮੀਕੰਡਕਟਰ ਈਕੋਸਿਸਟਮ ਭਾਈਵਾਲੀ 'ਤੇ ਸਹਿਮਤੀ ਪੱਤਰ ਨੂੰ ਵੀ ਅੰਤਿਮ ਰੂਪ ਦਿੱਤਾ। ਜਾਇਸਵਾਲ ਨੇ ‘ਐਕਸ’ ’ਤੇ ਲਿਖਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ (ਸਿੰਗਾਪੁਰ) ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਨੇ ਏ.ਈ.ਐੱਮ. ਹੋਲਡਿੰਗਜ਼ ਲਿਮਟਿਡ ਦੇ ਦੌਰੇ ’ਤੇ ਓਡਿਸ਼ਾ ਦੇ ਵਲਡ ਸਕਿਲ ਸੈਂਟਰ ਤੋਂ ਸਿੰਗਾਪੁਰ ਆਏ ਭਾਰਤੀ ਸਿਖਿਆਰਥੀਆਂ ਦੇ ਨਾਲ-ਨਾਲ ਸੀ.ਆਈ.ਆਈ.-ਐਂਟਰਪ੍ਰਾਇਜ਼ਿਸ ਸਿੰਗਾਪੁਰ ਇੰਡੀਆ ਰੇਡੀ ਟੈਲੇਂਟ ਪ੍ਰੋਗਰਾਮ ਦੇ ਤਹਿਤ ਭਾਰਤ ਦਾ ਦੌਰਾ ਕਰ ਚੁੱਕੇ ਸਿੰਗਾਪੁਰ ਸਿਖਿਆਰਥੀ ਅਤੇ ਏ.ਈ.ਐੱਮ. ’ਚ ਕੰਮ ਕਰਨ ਵਾਲੇ ਭਾਰਤੀ ਇੰਜੀਨੀਅਰਾਂ ਦੇ ਨਾਲ ਗੱਲਬਾਤ ਕੀਤੀ।’’ ਦੋਵਾਂ ਨੇਤਾਵਾਂ ਵੱਲੋਂ ਕੰਪਨੀ ਦਾ ਦੌਰਾ ਇਸ ਖੇਤਰ ’ਚ ਸਹਿਯੋਗ ਲਈ ਦੋਵਾਂ ਧਿਰਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਬਰੂਨੇਈ ਤੋਂ ਸਿੰਗਾਪੁਰ ਲਈ ਰਵਾਨਾ, ਸੁਲਤਾਨ ਦਾ ਕੀਤਾ ਧੰਨਵਾਦ
ਬਿਆਨ ’ਚ ਕਿਹਾ ਗਿਆ ਹੈ ਕਿ ਮੋਦੀ ਨੇ ਪ੍ਰਧਾਨ ਮੰਤਰੀ ਵੋਂਗ ਨਾਲ ਏਈਐਮ ਹੋਲਡਿੰਗਜ਼ ਲਿਮਟਿਡ ਦਾ ਦੌਰਾ ਕਰਨ ਲਈ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਦੀਆਂ ਸੈਮੀਕੰਡਕਟਰ ਕੰਪਨੀਆਂ ਨੂੰ ਗ੍ਰੇਟਰ ਨੋਇਡਾ ਵਿੱਚ 11 ਤੋਂ 13 ਸਤੰਬਰ ਤੱਕ ਹੋਣ ਵਾਲੀ ਸੈਮੀਕਨ ਇੰਡੀਆ ਪ੍ਰਦਰਸ਼ਨੀ ’ਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਮੋਦੀ ਬਰੂਨੇਈ ਦਾ ਦੌਰਾ ਪੂਰਾ ਕਰ ਕੇ ਸਿੰਗਾਪੁਰ ਪਹੁੰਚ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ’ਚ ਵਾਪਰੇ ਭਿਆਨਕ ਹਾਦਸੇ ’ਚ 4 ਭਾਰਤੀ ਜਿਊਂਦੇ ਸੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।