ਪੀ. ਐੱਮ. ਟਰੂਡੋ ਨੇ ਬਾਈਡੇਨ ਨਾਲ ਸਰਹੱਦ ਤੇ ਕੋਰੋਨਾ ਸਬੰਧੀ ਕੀਤੀ ਗੱਲਬਾਤ
Tuesday, Nov 10, 2020 - 12:41 PM (IST)
ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਦੋਹਾਂ ਦੇਸ਼ਾਂ ਦੀ ਸਾਂਝੀ ਸਰਹੱਦ ਨੂੰ ਲੈ ਕੇ ਚਰਚਾ ਕੀਤੀ।
ਟਰੂਡੋ ਵਿਸ਼ਵ ਦੇ ਪਹਿਲੇ ਨੇਤਾ ਹਨ, ਜਿਨ੍ਹਾਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਨਾਲ ਦੋਹਾਂ ਦੇਸ਼ਾਂ ਅੱਗੇ ਖੜ੍ਹੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਟਰੂਡੋ ਨੇ ਬਾਈਡੇਨ ਨਾਲ ਕੋਰੋਨਾ ਵਾਇਰਸ ਅਤੇ ਵਾਤਾਵਰਣ ਬਦਲਾਅ ਸਬੰਧੀ ਗੱਲਬਾਤ ਕੀਤੀ। ਇਸ ਦੇ ਨਾਲ ਹੀ ਟਰੂਡੋ ਨੇ ਚੀਨ ਵਲੋਂ ਹਿਰਾਸਤ ਵਿਚ ਲਏ ਗਏ ਉਸ ਦੇ ਦੋ ਨਾਗਰਿਕਾਂ ਦੀ ਰਿਹਾਈ ਸਬੰਧੀ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਗੈਰ-ਗੋਰੇ ਲੋਕਾਂ ਪ੍ਰਤੀ ਨਸਲਵਾਦ, ਵਪਾਰ, ਨਾਟੋ ਅਤੇ ਦੋਹਾਂ ਦੇਸ਼ਾਂ ਵਿਚ ਵੱਧ ਰਹੀਆਂ ਹੋਰ ਪ੍ਰੇਸ਼ਾਨੀਆਂ ਸਬੰਧੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ ਅੱਗੇ ਵੀ ਮਜ਼ਬੂਤ ਰਿਸ਼ਤੇ ਵਧਾਉਣ ਦੀ ਗੱਲ ਆਖੀ।