''ਬ੍ਰੈਗਜ਼ਿਟ'' ਨੂੰ ਲੈ ਕੇ ਪ੍ਰਧਾਨ ਮੰਤਰੀ ਥੈਰੇਸਾ ਨੇ ਕੀਤੀ ਵਿਰੋਧੀ ਧਿਰ ਦੇ ਨੇਤਾ ਨਾਲ ਮੁਲਾਕਾਤ
Thursday, Apr 04, 2019 - 12:49 AM (IST)
ਲੰਡਨ - ਬ੍ਰੈਗਜ਼ਿਟ ਦੇ ਮਸਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਜਰਮੀ ਕਾਰਬਿਨ ਨਾਲ ਮੁਲਾਕਾਤ ਕੀਤੀ। ਬ੍ਰੈਗਜ਼ਿਟ ਮਾਮਲੇ ਨੂੰ ਲੈ ਕੇ ਹੁਣ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਿਰੋਧੀ ਧਿਰ ਨੂੰ ਵਿਸ਼ਵਾਸ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ ਥੈਰੇਸਾ ਦੇ ਇਸ ਕਦਮ ਤੋਂ ਨਰਾਜ਼ ਉਨ੍ਹਾਂ ਦੇ ਇਕ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ।
ਬ੍ਰੈਗਜ਼ਿਟ ਦਾ ਮਸੌਦਾ 3 ਵਾਰ ਸੰਸਦ 'ਚ ਪਾਸ ਨਾ ਹੋਣ ਤੋਂ ਬਾਅਦ ਥੈਰੇਸਾ ਮੇਅ ਨੇ ਲੇਬਰ ਪਾਰਟੀ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਉਹ ਸੰਕਟ ਦੀ ਘੜੀ 'ਚ ਕਿਸੇ ਵੀ ਤਰੀਕੇ ਨਾਲ ਸਨਮਾਨਜਨਕ ਸਮਝੌਤੇ ਦੇ ਜ਼ਰੀਏ ਯੂਰਪੀ ਯੂਨੀਅਨ ਛੱਡਣਾ ਚਾਹੁੰਦੀ ਹੈ। ਤੀਜੀ ਵੋਟਿੰਗ ਤੋਂ ਪਹਿਲਾਂ ਥੈਰੇਸਾ ਨੇ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਅਸੰਤੋਸ਼ ਨੂੰ ਉਹ ਕਾਬੂ ਨਾ ਕਰ ਸਕੀ।
ਯੂਰਪੀ ਯੂਨੀਅਨ ਨਾਲ ਸਬੰਧ ਬਣਾਏ ਰੱਖਣ ਦੇ ਪੱਖ 'ਚ ਕੰਜ਼ਰਵੇਟਿਵ ਪਾਰਟੀ ਦੇ ਕੁਝ ਸੰਸਦ ਬ੍ਰੈਗਜ਼ਿਟ ਦੇ ਮਸੌਦੇ ਦਾ ਵਿਰੋਧ ਕਰ ਰਹੇ ਹਨ। ਜਦਕਿ ਕੁਝ ਮਸੌਦੇ ਦੀਆਂ ਸ਼ਰਤਾਂ ਤੋਂ ਸਹਿਮਤ ਹਨ। ਸਮਰਥਨ ਮੰਗਣ ਲਈ ਥੈਰੇਸਾ ਦਾ ਕਾਰਬਿਨ ਨੂੰ ਮਿਲਣ ਦਾ ਕਦਮ ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾਵਾਂ ਦੇ ਗਲੇ ਨਹੀਂ ਉਤਰਿਆ। ਮੁਲਾਕਾਤ ਤੋਂ ਨਰਾਜ਼ ਥੈਰੇਸਾ ਮੇਅ ਦੇ ਮੰਤਰੀ ਨੀਜੇਲ ਐਡਮਸ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹੇ ਮਾਰਕਸਵਾਦੀ ਨੇਤਾ ਨਾਲ ਮੁਲਾਕਾਤ ਕਰਨਾ ਸੀ ਜਿਸ ਨੇ ਕਦੇ ਵੀ ਬ੍ਰਿਟੇਨ ਦੇ ਹਿੱਤ ਦੇ ਬਾਰੇ 'ਚ ਨਹੀਂ ਸੋਚਿਆ। ਲੇਬਰ ਪਾਰਟੀ ਦੇ ਸਮਰਥਨ ਨਾਲ ਯੂਰਪੀ ਯੂਨੀਅਨ ਨਾਲ ਸਬੰਧ ਤੋੜਣ ਤੋਂ ਚੰਗਾ ਹੈ ਕਿ ਬ੍ਰੈਗਜ਼ਿਟ ਨਾ ਹੋਵੇ।
ਇਸ ਵਿਚਾਲੇ ਬ੍ਰਿਟੇਨ ਦੇ ਬ੍ਰੈਗਜ਼ਿਟ ਮਾਮਲੇ ਦੇ ਮੰਤਰੀ ਸਟੀਫਨ ਬਰਕਲੇ ਨੇ ਆਖਿਆ ਹੈ ਕਿ ਸੰਸਦ ਜੇਕਰ ਚਾਵੇ ਤਾਂ ਸਰਕਾਰ ਮੁਕਾਬਲਤਨ ਨਰਮ ਸ਼ਰਤਾਂ ਵਾਲਾ ਮਸੌਦਾ ਪੇਸ਼ ਕਰੇਗੀ। ਬ੍ਰਿਟੇਨ ਨੂੰ ਹੁਣ 12 ਅਪ੍ਰੈਲ ਤੱਕ ਮਸੌਦੇ ਨੂੰ ਸੰਸਦ 'ਚ ਪਾਸ ਕਰਾ ਕੇ ਯੂਰਪੀ ਯੂਨੀਅਨ ਨੂੰ ਸੌਂਪਣਾ ਹੋਵੇਗਾ, ਜਿਸ ਨਾਲ ਈ. ਯੂ. ਉਸ ਦੇ ਬਿੰਦੂਆਂ ਦਾ ਅਧਿਐਨ ਕਰ ਆਮ ਸਹਿਮਤੀ ਦਾ ਸਮਝੌਤਾ ਤਿਆਰ ਕਰ ਪਾਵੇਗਾ। ਉਂਝ ਮੰਗਲਵਾਰ ਨੂੰ ਥੈਰੇਸਾ ਇਸ ਤਰੀਕ ਦੇ ਕੁਝ ਹੋਰ ਅੱਗੇ ਵਧਣ ਦੀ ਸੰਭਾਵਨਾ ਜਤਾ ਚੁੱਕੀ ਹੈ ਪਰ ਯੂਰਪੀ ਕਮੀਸ਼ਨ ਦੇ ਪ੍ਰੈਜ਼ੀਡੈਂਟ ਜੀਨ ਕਲਾਓਡ ਜ਼ੰਕਰ ਨੇ ਤਰੀਕ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
