ਇਕ ਵਾਰ ਫਿਰ ਵੱਜਿਆ ਮੋਦੀ ਦੇ ਨਾਂ ਦਾ ਡੰਕਾ, 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ''ਚ ਸ਼ਾਮਲ

03/27/2017 12:16:06 PM

ਨਿਊਯਾਰਕ/ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਸ਼ਹੂਰ ਅਮਰੀਕੀ ''ਟਾਈਮ ਮੈਗਜ਼ੀਨ'' ਦੀ ਦੁਨੀਆ ਦੇ 100 ਸਭ ਤੋਂ ਵਧ ਪ੍ਰਭਾਵਸ਼ਾਲੀ ਲੋਕਾਂ ਦੀ ਸਲਾਨਾ ਸੂਚੀ ਲਈ ਸੰਭਾਵਿਤ ਦਾਅਵੇਦਾਰਾਂ ''ਚ ਸ਼ਾਮਲ ਹਨ। ਇਸ ਸੂਚੀ ਦਾ ਐਲਾਨ ਅਗਲੇ ਮਹੀਨੇ ਹੋਵੇਗਾ, ਜਿਸ ''ਚ ਕਲਾਕਾਰ, ਨੇਤਾ, ਸੰਸਦ ਮੈਂਬਰ, ਵਿਗਿਆਨੀ ਅਤੇ ਤਕਨਾਲੋਜੀ ਤੋਂ ਇਲਾਵਾ ਉਦਯੋਗ ਜਗਤ ਨਾਲ ਜੜੀਆਂ ਹਸਤੀਆਂ ਸ਼ਾਮਲ ਹੁੰਦੀਆਂ ਹਨ। ਮੈਗਜ਼ੀਨ ਨੇ ਪਾਠਕਾਂ ਤੋਂ ਦਾਅਵੇਦਾਰਾਂ ਦੀ ਸੂਚੀ ''ਚ ਸ਼ਾਮਲ ਲੋਕਾਂ ਲਈ ਵੋਟ ਪਾਉਣ ਲਈ ਕਿਹਾ ਹੈ, ਜਿਸ ਦੇ ਆਧਾਰ ''ਤੇ ਮੈਗਜ਼ੀਨ ਦੇ ਸੰਪਾਦਕ ਇਸ ਸੂਚੀ ''ਚ ਸ਼ਾਮਲ ਹੋਣ ਵਾਲੀਆਂ ਹਸਤੀਆਂ ''ਤੇ ਆਖਰੀ ਫੈਸਲਾ ਲੈਂਦੇ ਹਨ।

ਮੋਦੀ ਪਿਛਲੇ ਸਾਲ ਵੀ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਦੇ ਸੰਭਾਵਿਤ ਦਾਅਵੇਦਾਰਾਂ ''ਚ ਸ਼ਾਮਲ ਹੋਏ ਸਨ। ਉਹ ਸਾਲ 2015 ''ਚ ਦੁਨੀਆ ਦੇ 100 ਸਭ ਤੋਂ ਵਧ ਪ੍ਰਭਾਵਸ਼ਾਲੀ ਲੋਕਾਂ ''ਚੋਂ ਇਕ ਸਨ ਅਤੇ ਉਸ ਸਮੇਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੈਗਜ਼ੀਨ ਲਈ ਮੋਦੀ ਬਾਰੇ ਲੇਖ ਲਿਖਿਆ ਸੀ। ਬੀਤੇ ਸਾਲ ਉਸ ਸਮੇਂ ਦੇ ਆਰ. ਬੀ. ਆਈ. ਗਵਰਨਰ ਰਘੂਰਾਮ ਰਾਜਨ, ਟੈਨਿਸ ਸਟਾਰ ਸਾਨੀਆ ਮਿਰਜ਼ਾ, ਅਭਿਨੇਤਰੀ ਪ੍ਰਿਯੰਕਾ ਚੋਪੜਾ, ਗੂਗਲ ਦੇ ਭਾਰਤੀ ਮੂਲ ਦੇ ਸੀ. ਈ. ਓ. ਸੁੰਦਰ ਪਿਚਈ ਅਤੇ ਭਾਰਤੀ ਈ-ਵਪਾਰਕ ਕੰਪਨੀ ਫਲਿਪਕਾਰਟ ਦੇ ਸੰਸਥਾਪਕ ਬਿੰਨੀ ਬਾਂਸਲ ਅਤੇ ਸਚਿਨ ਬਾਂਸਲ ਟਾਈਮ ਮੈਗਜ਼ੀਨ ਦੀ 100 ਸਭ ਤੋਂ ਵਧ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ''ਚ ਸ਼ਾਮਲ ਸਨ। 
ਇਸ ਸਾਲ ਇਨ੍ਹਾਂ ਦਾਅਵੇਦਾਰਾਂ ਦੇ ਨਾਂ ਹਨ ਸ਼ਾਮਲ
ਇਸ ਸਾਲ ਦੇ ਸੰਭਾਵਿਤ ਸੂਚੀ ''ਚ ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਉਨ੍ਹਾਂ ਦੀ ਬੇਟੀ ਇਵਾਂਕਾ ਟਰੰਪ, ਜਵਾਈ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਜਾਰੇਡ ਕੁਸ਼ਨਰ ਹਨ। ਇਸ ਤੋਂ ਇਲਾਵਾ ਕੈਲੀਫੋਰਨੀਆ ਤੋਂ ਸੰਸਦ ਮੈਂਬਰ ਕਮਲਾ ਹੈਰਿਸ, ਅਭਿਨੇਤਾ ਰਿਜ ਅਹਿਮਦ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ, ਚੀਨੀ ਨੇਤਾ ਸ਼ੀ ਜਿਨਪਿੰਗ, ਪੋਪ ਫਰਾਂਸਿਸ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹਨ। ਦੱਸਣ ਯੋਗ ਹੈ ਕਿ ਟਾਈਮ ਮੈਗਜ਼ੀਨ ਨੇ ਇਹ ਖਿਤਾਬ ਦੇਣ ਦਾ ਸਿਲਸਿਲਾ 1927 ''ਚ ਸ਼ੁਰੂ ਕੀਤਾ ਅਤੇ ਹੁਣ ਤੱਕ ਦੀ ਸੂਚੀ ਵਿਚ ਭਾਰਤ ਤੋਂ ਸਿਰਫ ਇਕ ਹੀ ਨਾਂ ਸ਼ਾਮਲ ਹੈ। ਉਹ ਨਾਂ ਹੈ ਮੋਹਨਦਾਸ ਕਰਮਚੰਦ ਗਾਂਧੀ। ਉਹ 1930 ''ਚ ''ਟਾਈਮ ਪਰਸਨ ਆਫ ਦਿ ਈਅਰ'' ਘੋਸ਼ਿਤ ਕੀਤੇ ਗਏ ਸਨ। ਉਨ੍ਹਾਂ ਨੂੰ ਨਮਕ ਅੰਦੋਲਨ ਅਤੇ ਦਾਂਡੀ ਮਾਰਚ ਲਈ ਚੁਣਿਆ ਗਿਆ ਸੀ।


Tanu

News Editor

Related News