ਫਿਲਪੀਨਜ਼ : ਪ੍ਰਧਾਨ ਮੰਤਰੀ ਮੋਦੀ ਨੇ ਫਿਲਪੀਨਜ਼ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

11/12/2017 6:20:56 PM

ਮਨੀਲਾ— ਫਿਲਪੀਨਜ਼ ਦੀ ਤਿੰਨ ਦਿਨਾਂ ਯਾਤਰਾ 'ਤੇ ਮਨੀਲਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ। ਮੋਦੀ ਇਥੇ 15ਵੇਂ ਇੰਡੀਆ-ਆਸਿਆਨਾ ਸਿਖਰ ਸੰਮੇਲਨ ਤੇ 12ਵੇਂ ਏਸ਼ੀਆ ਸਮਿਟ 'ਚ ਸ਼ਾਮਲ ਹੋਣਗੇ।
ਮੋਦੀ ਦੀ ਫਿਲਪੀਨਜ਼ ਯਾਤਰਾ ਸਿਰਫ ਸਿਖਰ ਸੰਮੇਲਨਾਂ ਤੇ ਮੁਲਾਕਾਤਾਂ ਤੱਕ ਹੀ ਸੀਮਤ ਨਹੀਂ ਹੈ। ਇਥੇ ਟਰੰਪ ਤੇ ਮੋਦੀ ਦੇ ਵਿਚਕਾਰ ਮੁਲਾਕਾਤ ਨੂੰ ਖਾਸ ਮੰਨਿਆ ਜਾ ਰਿਹਾ ਹੈ। ਮਨੀਲਾ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਫਿਲਪੀਨਜ਼ ਦੀ ਉਨ੍ਹਾਂ ਦੀ ਯਾਤਰਾ ਐਕਟ ਈਸਟ ਪਾਲਿਸੀ ਦੇ ਤਹਿਤ ਆਸਿਆਨ ਮੈਂਬਰ ਦੇਸ਼ਾਂ ਤੇ ਹਿੰਦ-ਪ੍ਰਸ਼ਾਂਤ ਇਲਾਕੇ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਦੇ ਲਈ ਦੇਸ਼ ਦੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ।


Related News