ਅਮਰੀਕਾ ਦੌਰੇ ’ਤੇ ਗਏ PM ਮੋਦੀ, 'ਫਿਊਚਰ ਸਮਿਟ' ’ਚ ਹੋਣਗੇ ਸ਼ਾਮਲ

Saturday, Sep 21, 2024 - 01:59 PM (IST)

ਨਿਊਯਾਰਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਸੰਯੁਕਤ ਰਾਸ਼ਟਰ 'ਚ ਹੋਣ ਵਾਲੇ 'ਫਿਊਚਰ ਸਮਿਟ' 'ਚ ਭਾਰਤ ਦੇ ਵਿਕਾਸ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਤਨੇਨੀ ਹਰੀਸ਼ ਨੇ ਪੀ.ਟੀ.ਆਈ. ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ’ਚ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਭਾਰਤ ਦੇ ਆਪਣੇ ਘਰੇਲੂ ਵਿਕਾਸ ਦੀ ਕਹਾਣੀ ਸਾਂਝੀ ਕਰਨਗੇ।" , ਜਿੱਥੇ ਉਹ ਵਿਲਮਿੰਗਟਨ, ਡੇਲਾਵੇਅਰ ’ਚ ਕਵਾਡ ਦੇ ਚੌਥੇ ਸਿਖਰ ਸੰਮੇਲਨ ’ਚ ਸ਼ਾਮਲ ਹੋਣਗੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਵਾਡ ਦੇ ਸਾਲਾਨਾ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਇਸ ਤੋਂ ਬਾਅਦ ਨਿਊਯਾਰਕ ਜਾਣਗੇ, ਜਿੱਥੇ ਉਹ 22 ਸਤੰਬਰ ਨੂੰ ਲੋਂਗ ਆਈਲੈਂਡ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਹੋਣ ਵਾਲੇ 'ਸਮਿਟ ਆਫ ਦਾ ਫਿਊਚਰ' ਨੂੰ ਵੀ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਉਹ ਭਾਰਤ ਲਈ ਰਵਾਨਾ ਹੋਣਗੇ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅੱਤਵਾਦੀ ਹਮਲਿਆਂ ’ਚ ਸੁਰੱਖਿਆ ਮੁਲਾਜ਼ਮਾਂ ਦੀ ਮੌਤ, 11 ਜ਼ਖਮੀ

ਹਰੀਸ਼ ਨੇ ਕਿਹਾ ਕਿ ਇਸ ਸੰਮੇਲਨ ਦਾ ਧਿਆਨ ਖਾਸ ਤੌਰ 'ਤੇ ਨੌਜਵਾਨਾਂ 'ਤੇ ਹੈ ਕਿਉਂਕਿ ਉਹ ਦੁਨੀਆ ਦਾ ਭਵਿੱਖ ਹਨ। ਉਨ੍ਹਾਂ ਕਿਹਾ, “ਭਾਰਤ ਦੀ ਆਬਾਦੀ 140 ਕਰੋੜ ਹੈ ਅਤੇ ਸਾਡੀ ਜ਼ਿਆਦਾਤਰ ਆਬਾਦੀ ਨੌਜਵਾਨਾਂ ਦੀ ਹੈ, ਇਸ ਲਈ ਇਹ ਸਾਡੇ ਨੌਜਵਾਨਾਂ ਦਾ ਸੰਦੇਸ਼ ਲਿਆਉਂਦਾ ਹੈ। ਜਦੋਂ ਪ੍ਰਧਾਨ ਮੰਤਰੀ ਬੋਲਦੇ ਹਨ, ਉਹ ਭਾਰਤ ਦੇ ਨੌਜਵਾਨਾਂ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਹਨ।''ਹਰੀਸ਼ ਨੇ ਕਿਹਾ, ''ਅਸੀਂ ਆਪਣੇ ਨੌਜਵਾਨਾਂ ਨੂੰ ਕਿਵੇਂ ਸ਼ਾਮਲ ਕਰ ਸਕਦੇ ਹਾਂ ਅਤੇ ਭਵਿੱਖ ’ਚ ਉਨ੍ਹਾਂ ਦੀ ਹਿੱਸੇਦਾਰੀ ਕਿਵੇਂ ਲਿਆ ਸਕਦੇ ਹਾਂ? ਅਸੀਂ ਉਨ੍ਹਾਂ ਨੂੰ ਸ਼ਾਸਨ ਪ੍ਰਕਿਰਿਆਵਾਂ ’ਚ ਕਿਵੇਂ ਸ਼ਾਮਲ ਕਰ ਸਕਦੇ ਹਾਂ? ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਨੌਜਵਾਨਾਂ ਨੂੰ ਸਿਆਸੀ, ਆਰਥਿਕ ਅਤੇ ਵਿਕਾਸ ਪ੍ਰਕਿਰਿਆਵਾਂ ’ਚ ਹਿੱਸਾ ਲੈਣ ਅਤੇ ਰਾਸ਼ਟਰ ਦੇ ਵਿਕਾਸ ’ਚ ਹਿੱਸੇਦਾਰ ਬਣਨ ਲਈ ਸਮਰੱਥ ਬਣਾਇਆ ਹੈ, ਭਾਰਤ ਤੋਂ ਵਧੀਆ ਕੋਈ ਵੀ ਦੇਸ਼ ਨਹੀਂ ਹੋ ਸਕਦਾ।

ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Sunaina

Content Editor

Related News